ਮੰਡੀ ਲਾਧੂਕਾ, 20 ਜੁਲਾਈ (ਮਨਪ੍ਰੀਤ ਸਿੰਘ ਸੈਣੀ)-ਬੀਤੇ ਦਿਨੀਂ ਪਈ ਬਰਸਾਤ ਦੇ ਕਾਰਨ ਪਿੰਡ ਚੱਕ ਪੁੰਨਾਂ ਵਾਲੀ (ਖਲਚੀਆਂ) ਵਿਖੇ ਇੱਕ ਗ਼ਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿੱਗੀ ਜਿਸ ਕਾਰਨ ਗ਼ਰੀਬ ਪਰਿਵਾਰ ਖੁੱਲੇ੍ਹ ਅਸਮਾਨ ਥੱਲੇ ਰਹਿਣ ਲਈ ਮਜਬੂਰ ਹੈ¢ ਜਾਣਕਾਰੀ ਦਿੰਦੇ ਹੋਏ ਬਲਜੀਤ ਸਿੰਘ ਪੱਤਰ ਜਸਵੰਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਪਈ ਬਰਸਾਤ ਦੇ ਕਾਰਨ ਉਸ ਦੇ ਕੱਚੇ ਮਕਾਨ ਦੀ ਛੱਤ ਡਿੱਗ ਪਈ ਹੈ, ਬਰਸਾਤ ਦੇ ਕਾਰਨ ਹੀ ਮਕਾਨ ਕਮਜ਼ੋਰ ਹੋ ਗਿਆ ਸੀ ਤੇ ਅੱਜ ਜਦ ਉਹ ਆਪਣੇ ਕਮਰੇ 'ਚ ਹੀ ਬੈਠਾ ਸੀ ਤਾਂ ਛੱਤ ਦਾ ਇੱਕ ਬਾਲਾ ਟੁੱਟ ਗਿਆ ਤੇ ਉਸ ਨੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ¢ ਉਸ ਨੇ ਦੱਸਿਆ ਕਿ ਛੱਤ ਡਿੱਗਣ ਨਾਲ ਕਾਫ਼ੀ ਸਮਾਨ ਹੇਠਾਂ ਦੱਬ ਕੇ ਨੁਕਸਾਨਿਆ ਗਿਆ ਹੈ¢ ਉਸ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਨੰੂ ਮਾਲੀ ਸਹਾਇਤਾ ਦਿੱਤੀ ਜਾਵੇ ਤਾਂਕਿ ਉਹ ਆਪਣੇ ਡਿੱਗੇ ਮਕਾਨ ਦੀ ਛੱਤ ਬਣਾ ਸਕੇ¢