ਜਲਾਲਾਬਾਦ, 20 ਜੁਲਾਈ (ਹਰਪ੍ਰੀਤ ਸਿੰਘ ਪਰੂਥੀ)-ਜਲਾਲਾਬਾਦ ਦੇ ਸਾਬਕਾ ਕਾਂਗਰਸੀ ਵਿਧਾਇਕ ਅਤੇ ਉੱਘੇ ਸਮਾਜ ਸੇਵੀ ਰਮਿੰਦਰ ਸਿੰਘ ਆਂਵਲਾ ਦੇ ਜਨਮ ਦਿਨ ਦੇ ਮੌਕੇ 'ਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਵੱਖ-ਵੱਖ ਪਿੰਡਾਂ ਤੇ ਜਲਾਲਾਬਾਦ ਸ਼ਹਿਰ ਵਿਚ ਬੂਟੇ ਵੰਡ ਕੇ ਮਨਾਇਆ ਗਿਆ | ਹਲਕੇ ਜਲਾਲਾਬਾਦ ਦੇ ਵੱਖ-ਵੱਖ ਪਿੰਡਾਂ 'ਚ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਏ ਗਏ | ਇਸੇ ਤਰ੍ਹਾਂ ਹੀ ਅੱਜ ਸਥਾਨਕ ਹਰਕਿ੍ਸ਼ਨ ਸਿਨੇਮਾ ਵਿਖੇ ਰਮਿੰਦਰ ਸਿੰਘ ਆਂਵਲਾ ਜੀ ਦੇ ਜਨਮ ਦਿਨ ਕੇਕ ਕੱਟ ਕੱਟਣ ਤੋਂ ਬਾਅਦ ਬੂਟੇ ਵੰਡ ਕੇ ਮਨਾਇਆ ਗਿਆ | ਇਸ ਮੌਕੇ 'ਤੇ ਹਰ ਇਨਸਾਨ ਨੂੰ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ | ਰਮਿੰਦਰ ਆਂਵਲਾ ਧੀਆਂ ਬਚਾਉਣ, ਹਵਾ, ਧਰਤੀ ਤੇ ਪਾਣੀ ਬਚਾਉਣ ਲਈ ਹਮੇਸ਼ਾ ਯਤਨਸ਼ੀਲ ਰਹੇ ਹਨ | ਗ਼ਰੀਬ ਲੋਕਾਂ ਦੀ ਸੇਵਾ, ਦੁਖੀਆ ਦਾ ਦੁੱਖ ਦਰਦ ਵੰਡਾਉਣਾ ਉਨ੍ਹਾਂ ਦਾ ਪਹਿਲਾ ਧਰਮ ਹੈ | ਇਸ ਸਮੇਂ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਉਣ ਦੀ ਬਹੁਤ ਜ਼ਿਆਦਾ ਲੋੜ ਹੈ | ਇਸ ਲਈ ਉਨ੍ਹਾਂ ਦੇ ਜਨਮ ਦਿਨ ਨੂੰ ਯਾਦਗਾਰੀ ਬਣਾਉਣ ਲਈ ਰਮਿੰਦਰ ਆਂਵਲਾ ਦੇ ਸਮਰਥਕਾਂ ਵਲੋਂ ਬੂਟੇ ਲਗਾਏ ਜਾ ਰਹੇ ਹਨ | ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਵਿਕਾਸ ਦੀਪ ਚੌਧਰੀ, ਸ਼ੰਟੀ ਕਪੂਰ, ਅਸ਼ਵਨੀ ਸਿਡਾਨਾ, ਗੁਰਪ੍ਰੀਤ ਵਿਰਕ, ਸੋਨੂੰ ਐੱਮ ਸੀ, ਬਲਕਾਰ ਸਿੰਘ ਚੇਅਰਮੈਨ,ਅਮਰ ਪੀ.ਏ ,ਅੰਮਿ੍ਤਪਾਲ ਸਿੰਘ ਪੀ.ਏ,ਦਰਸ਼ਨ ਵਾਟਸ,ਬੰਟੀ ਵਾਟਸ, ਵਿਕੀ ਧਵਨ, ਮੌੜਾ ਭੁੱਲਰ, ਰਾਜੂ ਅਹੂਜਾ, ਰਿੰਕੂ ਖ਼ਾਲਸਾ, ਬੂੜ ਚੰਦ ਬਿੰਦਰਾ, ਸ਼ਮਿੰਦਰ ਸਿੰਘ ਮਾਨ, ਅਮਿੱਤ ਸਚਦੇਵਾ, ਮਨੀਸ਼ ਸ਼ਰਮਾ,ਸੰਨ੍ਹੀ ਮੈਣੀ,ਉਡੀਕ ਚੰਦ,ਮਦਨ ਮੋਹਨ ਕੰਧਾਰੀ, ਮੀਤੂ ਆਂਵਲਾ, ਯੋਨੀ ਆਂਵਲਾ, ਸਚਿਨ ਆਂਵਲਾ, ਲਾਡੀ ਕੰਧਾਰੀ, ਕੁਲਦੀਪ ਧਵਨ, ਰਮਨ ਕੰਬੋਜ, ਕੇਵਲ ਸੁਖੀਜਾ, ਕੇਵਲ ਸੁਖੀਜਾ, ਡਿੰਪਲ ਕਮਰਾ, ਵਿਵੇਕ ਛਾਬੜਾ, ਰੂਜਵਲ ਵਾਟਸ, ਸਤਨਾਮ ਥਿੰਦ ਆਦਿ ਹਾਜ਼ਰ ਸਨ |