25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸੱਚਖੰਡ ਕਾਨਵੈਂਟ ਸਕੂਲ ਦੀ ਵਿਦਿਆਰਥਣ ਰਾਜ ਪੱਧਰੀ ਮੁਕਾਬਲੇ 'ਚ ਦੂਜੇ ਸਥਾਨ 'ਤੇ ਰਹੀ

ਅਜੀਤ ਡੈਸਕ 20-07-2025
ਅਬੋਹਰ, 19 ਜੁਲਾਈ (ਵਿਵੇਕ ਹੂੜੀਆ)-ਸੱਚਖੰਡ ਕਾਨਵੈਂਟ ਸਕੂਲ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਸਟਾਲਿਨਪ੍ਰੀਤ ਕੌਰ ਨੇ ਪੂਰੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਉਸ ਨੇ 13 ਜੁਲਾਈ 2025 ਨੂੰ ਫ਼ਰੀਦਕੋਟ ਵਿਚ ਪੰਜਾਬੀ ਵਿਰਾਸਤ ਭੰਗੜਾ ਅਕੈਡਮੀ ਵਲੋਂ ਆਯੋਜਿਤ ਰਾਜ ਪੱਧਰੀ ਮੁਕਾਬਲੇ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ | ਸਕੂਲ ਦੀ ਪਿ੍ੰਸੀਪਲ ਮਿਸ ਸ਼ਵੇਤਾ ਅਹੂਜਾ ਨੇ ਸਟਾਲਿਨਪ੍ਰੀਤ ਕੌਰ ਦੀ ਇਸ ਪ੍ਰਾਪਤੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਸਫਲਤਾ ਸਖ਼ਤ ਮਿਹਨਤ, ਲਗਨ ਅਤੇ ਸਭਿਆਚਾਰਕ ਪ੍ਰਤਿਭਾ ਦਾ ਨਤੀਜਾ ਹੈ | ਉਸ ਨੇ ਹੋਰ ਵਿਦਿਆਰਥੀਆਂ ਨੂੰ ਵੀ ਪ੍ਰੇਰਨਾ ਲੈਣ ਲਈ ਉਤਸ਼ਾਹਿਤ ਕੀਤਾ | ਸਕੂਲ ਪਰਿਵਾਰ ਵੱਲੋਂ ਸਟਾਲਿਨਪ੍ਰੀਤ ਕੌਰ ਨੂੰ ਬਹੁਤ ਸਾਰੀਆਂ ਸ਼ੁੱਭਕਾਮਨਾਵਾਂ ਅਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |
ਪਿਛਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਾਜ਼ਿਲਕਾ ਵਲੋਂ ਨਾਲਸਾ ਦੀ ਸਾਥੀ ਯੋਜਨਾ ਦੇ ਤਹਿਤ ਆਧਾਰ ਰਜਿਸਟਰੇਸ਼ਨ ਕੈਂਪ ਲਗ... ਅਗਲੀ ਖ਼ਬਰ ਅਪਾਹਿਜਾਂ ਨੂੰ ਰੇਲਵੇ ਪਾਸ ਅਤੇ ਸਰਟੀਫਿਕੇਟ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।