ਅਬੋਹਰ, 19 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ) ਸਿੰਗਾਪੁਰ ਵਿਖੇ ਸਿੰਗਾਪੁਰ ਇੰਟਰਨੈਸ਼ਨਲ ਮਾਸਟਰਸ ਟਰੈਕ ਐਂਡ ਫ਼ੀਲਡ ਚੈਂਪੀਅਨਸ਼ਿਪ ਤਹਿਤ ਕਰਵਾਈਆਂ ਮਾਸਟਰ ਐਥਲੀਟ ਖੇਡਾਂ ਦੌਰਾਨ 25 ਦੇਸ਼ਾਂ ਦੇ ਮਾਸਟਰ ਖੇਡ ਪ੍ਰੇਮੀਆਂ ਨੇ ਹਿੱਸਾ ਲਿਆ | ਜਿਸ ਤਹਿਤ ਆਪਣੇ ਅਬੋਹਰ ਦੇ ਸੀਨੀਅਰ ਸਿਟੀਜ਼ਨ ਬੂੜ ਸਿੰਘ ਨੇ ਸਿੰਗਾਪੁਰ ਵਿਚ 70 ਸਾਲਾਂ ਉਮਰ ਵਰਗ ਤਹਿਤ 5 ਕਿੱਲੋਮੀਟਰ ਦੀ ਦੌੜ ਲਗਾਉਂਦੇ ਹੋਏ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਤਾਂ ਤਗਮਾ ਜਿੱਤਿਆ ਹੈ | ਜਿਸ ਤਹਿਤ ਬੂੜ ਸਿੰਘ ਦਾ ਅਬੋਹਰ ਪੁੱਜਣ 'ਤੇ ਸ੍ਰੀ ਗੁਰੂ ਨਾਨਕ ਸੇਵਕ ਦਲ ਸਿਮਰਨ ਸੁਸਾਇਟੀ ਅਤੇ ਸਿੱਖ ਸੰਸਥਾਵਾਂ ਵਲੋਂ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਅਬੋਹਰ ਪੁੱਜਣ 'ਤੇ ਨਿੱਘਾ ਸਵਾਗਤ ਕੀਤਾ ਗਿਆ | ਇਸ ਦੌਰਾਨ ਬੂੜ ਸਿੰਘ ਨੂੰ ਸੁਸਾਇਟੀ, ਪ੍ਰਬੰਧਕ ਕਮੇਟੀ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ, ਗੁਰਦੁਆਰਾ ਬਾਬਾ ਦੀਪ ਸਿੰਘ ਗੋਬਿੰਦਗੜ੍ਹ ਲਿੰਕ ਰੋਡ, ਇਸਤ੍ਰੀ ਸਤਿਸੰਗ ਸਭਾ, ਗੁਰਦੁਆਰਾ ਸ਼੍ਰੀ ਨਾਨਕਸਰ ਟੋਭਾ ਅਤੇ ਹੋਰ ਖੇਡ ਪ੍ਰੇਮੀਆਂ ਵਲੋਂ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਪਹਿਲਾ ਵੀ ਸਾਬਕਾ ਕੌਂਸਲਰ ਬੂਟਾ ਸਿੰਘ ਉਰਫ਼ ਬੂੜ ਸਿੰਘ ਦੇਸ਼ ਵਿਦੇਸ਼ ਵਿਚ ਵੱਖ-ਵੱਖ ਮਾਸਟਰ ਐਥਲੀਟ ਖੇਡਾਂ ਵਿਚ ਭਾਗ ਲੈ ਕੇ ਕਈ ਤਗਮੇ ਜਿੱਤ ਚੁੱਕੇ ਹਨ ਜੋ ਕਿ ਹਮੇਸ਼ਾ ਨੌਜਵਾਨ ਪੀੜ੍ਹੀ ਲਈ ਪੇ੍ਰਰਨਾ ਸਰੋਤ ਹਨ | ਇਸ ਦੌਰਾਨ ਬੂੜ ਸਿੰਘ ਨੇ ਕਿਹਾ ਕਿ ਅੱਜ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ | ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਬੋਹਰ ਦੇ ਸਟੇਡੀਅਮ ਵਿਚ ਦੌੜਨ ਲਈ ਅਤੇ ਵਾਕਿੰਗ ਲਈ ਵੱਖਰੇ ਟਰੈਕ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ | ਇਸ ਤੋਂ ਇਲਾਵਾ ਲੋੜਵੰਦ ਅਤੇ ਗ਼ਰੀਬ ਖਿਡਾਰੀਆਂ ਦੀ ਮਾਲੀ ਮਦਦ ਵੀ ਕਰਨੀ ਚਾਹੀਦੀ ਹੈ | ਇਸ ਮੌਕੇ ਇਕਬਾਲ ਸਿੰਘ, ਹਰਮੀਤ ਸਿੰਘ, ਮਾਸਟਰ ਕੁਲਵੰਤ ਰਾਏ ਕੰਤੀ, ਜੋਗਾ ਸਿੰਘ ਭੁੱਲਰ, ਬੀਬੀ ਸੁਰਿੰਦਰ ਕੌਰ, ਬੀਬੀ ਬੇਅੰਤ ਕੌਰ, ਅਮਿੱਤ ਚਰਾਇਆ, ਮਨਜੀਤ ਸਿੰਘ ਮੰਨਾ, ਅਵਤਾਰ ਸਿੰਘ ਕਾਲੜਾ, ਗੁਰਵਿੰਦਰ ਸਿੰਘ ਵਿਪਨ, ਕਰਨਲ ਐੱਸ.ਪੀ.ਆਰ. ਗਾਬਾ, ਪਰਮਿੰਦਰ ਸਿੰਘ ਗਿੱਲ, ਪਾਰਸ ਜੁਨੇਜਾ, ਬਾਬਾ ਗੁਰਦਾਸ ਸਿੰਘ, ਬਲਕਾਰ ਸਿੰਘ ਸਿੱਧੂ, ਅਨਿਲ ਸਿੰਗਲਾ, ਬੂਟਾ ਸਿੰਘ ਵਿਰਕ ਕੁਹਾੜਿਆਂ ਵਾਲੀ, ਅਮਰੀਕ ਸਿੰਘ ਕਲਸੀ, ਅਵਤਾਰ ਸਿੰਘ ਕਲਸੀ, ਸੁਖਦੇਵ ਸਿੰਘ ਬਹਾਵਵਾਲਾ, ਨਛੱਤਰ ਸਿੰਘ, ਜਗਜੀਤ ਸਿੰਘ, ਮਾਸਟਰ ਹਰਜੀਤ ਸਿੰਘ, ਜਗਜੀਤ ਸਿੰਘ ਕਾਕਾ, ਰਾਜੂ ਸਿਡਾਣਾ, ਗੁਲਸ਼ਿੰਦਰ ਸਿੰਘ ਜੱਸਲ, ਵਿਸ਼ਵਜੀਤ ਸਿੰਘ, ਸੁਰਜੀਤ ਸਿੰਘ ਖ਼ਾਲਸਾ, ਮੰਗਲ ਸਿੰਘ ਬਾਜਵਾ, ਪਰਮਜੀਤ ਸਿੰਘ ਸਿੱਧੂ, ਨਾਮਵਰ ਸਾਈਕਲਿਸਟ ਹਰਜੀਤ ਸਿੰਘ ਹਜ਼ਾਰਾ, ਗੁਰਫ਼ਤਿਹ ਸਿੰਘ, ਅਮਨਪ੍ਰੀਤ ਸਿੰਘ, ਡਾ.ਸਰਵਨ ਸ਼ਰਮਾ, ਰਾਧਾ ਕੋਚ ਆਪਣੇ ਅਨੇਕਾਂ ਸਿੱਖਿਆਰਥੀ ਮੁੰਡੇ-ਕੁੜੀਆਂ ਨੇ ਹਾਜ਼ਰ ਹੋ ਕੇ ਬੂੜ ਸਿੰਘ ਨੂੰ ਵਧਾਈ ਦਿੱਤੀ |