ਫ਼ਾਜ਼ਿਲਕਾ, 19 ਜੁਲਾਈ (ਅਮਰਜੀਤ ਸ਼ਰਮਾ)-ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਵਲੋਂ ਚਲਾਏ ਗਏ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਣ ਭਾਗ 60 ਨੂੰ ਦੀ ਘੁੰਡ ਚੁਕਾਈ ਮੌਕੇ ਮਲੋਟ ਵਿਖੇ ਕਰਵਾਏ ਗਏ ਪ੍ਰੋਗਰਾਮ ਵਿਚ ਟੈਗੋਰ ਮਾਡਰਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਭੁੰਨ ਦੇ ਚਾਰ ਵਿਦਿਆਰਥੀਆਂ ਅਰਮਾਨਪ੍ਰੀਤ ਕੌਰ, ਸੀਰਤ ਕੰਬੋਜ,ਅਨੂਰ ਕੌਰ, ਨਵਨੀਤ ਕੌਰ ਨੇ ਗਾਈਡ ਅਧਿਆਪਕ ਹਰਸ਼ਦੀਪ ਕੌਰ ਬੋਪਾਰਾਏ ਦੀ ਦੇਖ-ਰੇਖ ਭਾਗ ਲਿਆ | ਇਸ ਮੌਕੇ ਨਵੀਆਂ ਕਲਮਾਂ-ਨਵੀਂ ਉਡਾਣ ਭਾਗ-60 ਦੇ ਮੁੱਖ ਸੰਪਾਦਕਾਂ ਨੀਤੂ ਅਰੋੜਾ ਵਲੋਂ ਬੱਚਿਆਂ ਦੀ ਹਰ ਛੋਟੀ-ਵੱਡੀ ਜ਼ਰੂਰਤ ਦਾ ਧਿਆਨ ਰੱਖਦੇ ਹੋਏ ਆਪਣੀ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਇਆ | ਇਸ ਮੌਕੇ ਜ਼ਿਲ੍ਹਾ ਫ਼ਾਜ਼ਿਲਕਾ ਅਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ, ਮਲੋਟ, ਫ਼ਾਜ਼ਿਲਕਾ ਅਤੇ ਸ਼੍ਰੀ ਮੁਕਤਸਰ ਸਾਹਿਬ ਤੋਂ ਭਾਸ਼ਾ ਵਿਭਾਗ ਦੇ ਅਫ਼ਸਰ ਅਤੇ ਸਰਕਾਰੀ ਸਕੂਲਾਂ ਦੇ ਪਿ੍ੰਸੀਪਲ ਆਦਿ ਵੀ ਮੌਜੂਦ ਰਹੇ | ਟੈਗੋਰ ਸਕੂਲ ਦੇ ਚੇਅਰਮੈਨ ਮਾਸਟਰ ਅਮੀਰ ਚੰਦ ਅਤੇ ਪਿ੍ੰਸੀਪਲ ਸ੍ਰੀਮਤੀ ਕਵਿਤਾ ਬਾਂਸਲ ਨੇ ਸਵੇਰ ਦੀ ਸਭਾ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਬਾਕੀ ਬੱਚਿਆਂ ਨੂੰ ਵੀ ਇਸ ਤਰ੍ਹਾਂ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਜਿੱਥੇ ਕਿਤਾਬਾਂ ਦਾ ਗਿਆਨ ਵੀ ਸਾਡੇ ਜੀਵਨ ਵਿਚ ਜ਼ਰੂਰੀ ਹੈ, ਉਸ ਤਰ੍ਹਾਂ ਖੇਡਾਂ ਅਤੇ ਹੋਰ ਗਤੀਵਿਧੀਆਂ ਵੀ ਸਾਡੇ ਲਈ ਬਹੁਤ ਜ਼ਰੂਰੀ ਹਨ |