ਫ਼ਾਜ਼ਿਲਕਾ, 19 ਜੁਲਾਈ (ਦਵਿੰਦਰ ਪਾਲ ਸਿੰਘ)-ਬਾਲਾ ਪ੍ਰੀਤਮ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੂਰਬ ਸੰਗਤਾਂ ਵਲੋਂ ਬੜੇ ਸ਼ਰਧਾਪੂਰਵਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਮਨਾਇਆ ਗਿਆ | ਅੰਮਿ੍ਤ ਵੇਲੇ ਤੋਂ ਪੰਜ ਬਾਣੀਆਂ ਦੇ ਨਿਤਨੇਮਾਂ ਨਾਲ ਧਾਰਮਿਕ ਸਮਾਗਮ ਦੀ ਅਰੰਭਤਾ ਹੋਈ | ਇਸ ਉਪਰੰਤ ਹਜ਼ੂਰੀ ਰਾਗੀ ਭਾਈ ਜਸਪ੍ਰੀਤ ਸਿੰਘ, ਬੀਬੀ ਤਿ੍ਪਤ ਕੌਰ ਦੇ ਜਥੇ ਨੇ ਗੁਰਬਾਣੀ ਦੀ ਅੰਮਿ੍ਤ ਵਰਖਾ ਕੀਤੀ | ਅੰਮਿ੍ਤ ਵੇਲੇ ਤੋਂ ਹੀ ਸੰਗਤਾਂ ਗੁਰੂ ਘਰ ਆਉਣੀਆਂ ਸ਼ੁਰੂ ਹੋ ਗਈਆਂ | ਇਨ੍ਹਾਂ ਸਮਾਗਮਾਂ ਵਿਚ ਭਾਈ ਕੰਵਲਜੀਤ ਸਿੰਘ, ਭਾਈ ਦਵਿੰਦਰ ਸਿੰਘ, ਡਾ.ਬਲਬੀਰ ਸਿੰਘ, ਪ੍ਰਭਜੀਤ ਸਿੰਘ ਕਾਠਪਾਲ, ਜਰਨੈਲ ਸਿੰਘ ਤਨੇਜਾ, ਅਮਰਜੀਤ ਸਿੰਘ ਸੰਧੂ, ਗੁਰਮੀਤ ਸਿੰਘ ਰਾਣੂ, ਅਮਰ ਸਿੰਘ ਕਾਠਪਾਲ, ਡਾ.ਆਰ.ਪੀ ਸਿੰਘ, ਨਰੈਣ ਸਿੰਘ ਬੈਂਕ ਵਾਲੇ, ਦਵਿੰਦਰ ਸਿੰਘ ਅਹੂਜਾ, ਪਰਮਜੀਤ ਸਿੰਘ ਫਾਰਮਾਸਿਸਟ,ਹਰਪ੍ਰੀਤ ਸਿੰਘ ਮੀਤ ਗ੍ਰੰਥੀ, ਹਰਦੀਪ ਸਿੰਘ ਆਦਿ ਨੇ ਪੂਰਨ ਸੇਵਾ ਨਿਭਾਈ | ਸਮਾਪਤੀ ਉਪਰੰਤ ਖੀਰ, ਪੂੜਿਆਂ ਦੇ ਲੰਗਰ ਅਤੁੱਟ ਵਰਤੇ |