25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

'ਏਕ ਪੇੜ ਮਾਂ ਕੇ ਨਾਮ' ਮੁਹਿੰਮ ਤਹਿਤ ਪਿਤਰੀ ਸਕੂਲ ਤੋਂ ਬੂਟੇ ਲਾਉਣ ਦਾ ਆਗਾਜ਼

ਅਜੀਤ ਡੈਸਕ 20-07-2025
ਅਬੋਹਰ, 19 ਜੁਲਾਈ (ਸੁਖਜੀਤ ਸਿੰਘ ਬਰਾੜ) ਸਰਕਾਰੀ ਪ੍ਰਾਇਮਰੀ ਸਮਾਰਟ ਸੈਂਟਰ ਸਕੂਲ ਹਿੰਮਤਪੁਰਾ ਈ.ਟੀ.ਟੀ ਅਧਿਆਪਕ ਅਮਿੱਤ ਕੁਮਾਰ ਨੇ ਆਪਣੇ ਪਿਤਰੀ ਸਕੂਲ ਤੋਂ 'ਏਕ ਪੇੜ ਮਾਂ ਕੇ ਨਾਮ' ਮੁਹਿੰਮ ਤਹਿਤ ਹਿੰਮਤਪੁਰਾ ਪਿੰਡ ਦੇ ਪ੍ਰਾਇਮਰੀ ਅਤੇ ਹਾਈ ਸਕੂਲ ਦੇ ਮੁਖੀਆਂ, ਸਟਾਫ਼ ਅਤੇ ਵਿਦਿਆਰਥੀਆਂ ਨਾਲ ਮਿਲ ਕੇ ਸਕੂਲ ਵਿਚ ਬੂਟੇ ਲਗਾ ਕੇ ਇਸ ਮੁਹਿੰਮ ਦਾ ਰਸਮੀ ਤੌਰ 'ਤੇ ਆਗਾਜ਼ ਕੀਤਾ | ਅਧਿਆਪਕ ਅਮਿੱਤ ਕੁਮਾਰ ਨੇ ਦੱਸਿਆ ਕਿ ਇਸ ਸਾਲ ਉਨ੍ਹਾਂ ਦੁਆਰਾ ਜ਼ਿਲ੍ਹਾ ਫ਼ਾਜ਼ਿਲਕਾ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿਚ 2121 ਬੂਟੇ ਲਗਾਏ ਜਾਣਗੇ | ਜਿਸ ਦਾ ਆਗਾਜ਼ ਉਨ੍ਹਾਂ ਆਪਣੇ ਪਿਤਰੀ ਸਕੂਲ ਤੋਂ ਕੀਤਾ | ਉਨ੍ਹਾਂ ਕਿਹਾ ਕਿ ਉਹ ਆਪਣੀ ਨਿੱਜੀ ਕਾਰ ਵਿਚ ਨਰਸਰੀ ਤੋਂ ਲਿਆ ਕੇ ਬੂਟੇ, ਖਾਦ ਅਤੇ ਬਾਕੀ ਸਾਜ਼ੋ-ਸਮਾਨ ਨਾਲ ਹੀ ਰੱਖਦੇ ਹਨ | ਉਨ੍ਹਾਂ ਨੂੰ ਜਿੱਥੇ ਵੀ ਜਗਾ ਮਿਲਦੀ ਹੈ ਜਾਂ ਉਹ ਆਪਣੇ ਰੁਟੀਨ ਅਨੁਸਾਰ ਜਿਹੜਾ ਵੀ ਸਕੂਲ ਵਿਜ਼ਟ ਕਰਦੇ ਹਨ, ਉੱਥੇ ਸਬੰਧਿਤ ਸਕੂਲ ਦੇ ਮੁਖੀ ਅਤੇ ਵਿਦਿਆਰਥੀਆਂ ਦੀ ਸਹਾਇਤਾ ਨਾਲ ਬੂਟੇ ਲਗਾ ਦਿੰਦੇ ਹਨ | ਸਕੂਲ ਦੇ ਮੁਖੀ ਅਭਿਜੀਤ ਵਧਵਾ ਅਤੇ ਹਾਈ ਸਕੂਲ ਦੇ ਮੁਖੀ ਗਗਨਦੀਪ ਸਿੰਘ ਵਲੋਂ ਅਧਿਆਪਕ ਅਮਿੱਤ ਕੁਮਾਰ ਦੀ ਇਸ ਉਪਰਾਲੇ ਲਈ ਪ੍ਰਸ਼ੰਸਾ ਕੀਤੀ ਗਈ ਅਤੇ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਇਸ ਉਪਰਾਲੇ ਨੂੰ ਆਉਣ ਵਾਲੇ ਸਮੇਂ ਵਿਚ ਇੱਕ ਮੀਲ-ਪੱਥਰ ਸਾਬਤ ਹੋਣ ਦੀ ਗੱਲ ਵੀ ਕਹੀ |
ਪਿਛਲੀ ਖ਼ਬਰ ਬਾਲਾ ਪ੍ਰੀਤਮ ਜੀ ਦਾ ਪ੍ਰਕਾਸ਼ ਪੁਰਬ ਫ਼ਾਜ਼ਿਲਕਾ 'ਚ ਸੰਗਤਾਂ ਵਲੋਂ ਬੜੇ ਸ਼ਰਧਾਪੂਰਵਕ ਮਨਾਇਆ ਅਗਲੀ ਖ਼ਬਰ ਪ੍ਰਭਜੋਤ ਕੌਰ ਨੇ ਬੀ.ਸੀ.ਏ ਦੇ ਨਤੀਜੇ ਵਿਚ ਕੀਤਾ ਪਹਿਲਾ ਸਥਾਨ ਹਾਸਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।