24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਫ਼ੋਟੋਗਰਾਫ਼ਰ ਵੈੱਲਫੇਅਰ ਕਲੱਬ ਅਬੋਹਰ ਨੇ ਫ਼ੋਟੋਗਰਾਫ਼ਰਾਂ ਦੀ ਸਿਖਲਾਈ ਲਈ ਲਗਾਈ ਵਰਕਸ਼ਾਪ

ਅਜੀਤ ਡੈਸਕ 20-07-2025
ਅਬੋਹਰ, 19 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਦੇ ਫ਼ੋਟੋਗਰਾਫ਼ਰਾਂ ਦੀ ਕਲਾ ਨੂੰ ਨਿਖਾਰਨ ਦੇ ਲਈ ਸੋਨੀ ਕੈਮਰਾ ਕੰਪਨੀ ਅਤੇ ਆਰ.ਐੱਸ ਕੈਮਰਾ ਸਟੋਰ ਅਬੋਹਰ ਦੇ ਸਾਂਝੇ ਉਪਰਾਲੇ ਤਹਿਤ ਫ਼ੋਟੋਗਰਾਫ਼ਰ ਵੈੱਲਫੇਅਰ ਕਲੱਬ ਅਬੋਹਰ ਵਲੋਂ ਸਿਖਲਾਈ ਵਰਕਸ਼ਾਪ ਲਗਾਈ ਗਈ | ਜਿਸ ਵਿਚ ਰਾਸ਼ਟਰੀ ਪੱਧਰ ਦੇ ਟਰੇਨਰ ਰਾਕੇਸ਼ ਨਾਗਰ ਨੇ ਦਿੱਲੀ ਤੋਂ ਆ ਕੇ ਫ਼ੋਟੋਗਰਾਫ਼ਰਾਂ ਨੂੰ ਕੈਮਰੇ ਦੀਆਂ ਨਵੀਂ ਤਕਨੀਕਾਂ ਤੋਂ ਰੂਬਰੂ ਕਰਵਾਇਆ | ਇਸ ਦੌਰਾਨ ਫ਼ੋਟੋਗਰਾਫ਼ਰ ਕਲੱਬ ਵਲੋਂ ਉਨ੍ਹਾਂ ਨੂੰ ਫ਼ੋਟੋਗਰਾਫੀ ਗੁਰੂ ਦਾ ਨਾਮ ਦੇ ਕੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ | ਪ੍ਰੋਗਰਾਮ ਦੇ ਮੁੱਖ ਮਹਿਮਾਨ ਦੇ ਤੌਰ 'ਤੇ ਫ਼ੋਟੋਗਰਾਫ਼ਰ ਵੈੱਲਫੇਅਰ ਐਸੋਸੀਏਸ਼ਨ ਆਫ਼ ਇੰਡੀਆ ਦੇ ਸੰਗਠਨ ਸਕੱਤਰ ਸੰਜੀਵ ਡੱਲ ਨੇ ਪਹੁੰਚ ਕੇ ਫੋਟੋਗ੍ਰਾਫਰ ਭਰਾਵਾਂ ਨੂੰ ਨਵੇਂ ਸਾਫ਼ਟਵੇਅਰ, ਨਵੀਂ ਤਕਨੀਕ ਅਤੇ ਡਾਟਾ ਨੂੰ ਕਿਵੇਂ ਸੰਭਾਲ ਕੇ ਰੱਖਣ ਸੰਬੰਧੀ ਜਾਣਕਾਰੀ ਦਿੰਦੇ ਹੋਏ ਇੱਕਜੁੱਟਤਾ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ | ਫ਼ੋਟੋਗਰਾਫ਼ਰ ਕਲੱਬ ਵਲੋਂ ਸੰਜੀਵ ਡੱਲ ਨੂੰ ਦੇਸ਼ ਦੀਆਂ ਸਾਰੀਆਂ ਸੰਸਥਾਵਾਂ ਦੀ ਮਦਦ ਅਤੇ ਉਤਸ਼ਾਹ ਵਧਾਉਣ ਦੇ ਚੱਲਦੇ ਫ਼ੋਟੋਗਰਾਫੀ ਦੇ ਭੀਸ਼ਮ ਪਿਤਾਮਾ ਦਾ ਟਾਈਟਲ ਦਿੰਦੇ ਹੋਏ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ | ਇਸ ਵਰਕਸ਼ਾਪ ਦੌਰਾਨ ਅਬੋਹਰ ਇਲਾਕੇ ਦੇ 74 ਫ਼ੋਟੋਗਰਾਫ਼ਰਾਂ ਨੇ ਭਾਗ ਲੈਂਦੇ ਹੋਏ ਨਵੀਂ ਤਕਨੀਕ ਨਾਲ ਫ਼ੋਟੋਗਰਾਫੀ ਨੂੰ ਸਮਝਿਆ | ਵਰਕਸ਼ਾਪ ਦੇ ਪ੍ਰਬੰਧਕ ਫ਼ੋਟੋਗਰਾਫ਼ਰ ਕਲੱਬ ਦੇ ਪ੍ਰਧਾਨ ਆਸ਼ੀਸ਼ ਸੇਤੀਆ ਨੇ ਇਹ ਸਿਖਲਾਈ ਕੈਂਪ ਵਿਚ ਭਾਗ ਲੈਣ ਵਾਲੇ ਇਲਾਕੇ ਦੇ ਸਮੂਹ ਫ਼ੋਟੋਗਰਾਫ਼ਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਕਰਨ ਮੁਟਨੇਜਾ, ਸਾਹਿਲ ਮੁੰਜਾਲ, ਰਾਮ ਕੁਮਾਰ, ਮੰਟੂ ਸਿਡਾਣਾ, ਮੁਕੇਸ਼ ਸਾਈ, ਕਮਲ ਖੰਨਾ, ਦੁਰਗੇਜ ਸੇਠੀ, ਪ੍ਰਦੀਪ ਕੁਮਾਰ, ਸੋਨੂੰ ਸਾਈ, ਸੋਨੂੰ ਜਨਾਗਲ, ਅੰਸ਼ੂ ਤਿੰਨਾ ਤੋ ਇਲਾਵਾ ਸੋਨੀ ਕੰਪਨੀ ਤੋਂ ਆਏ ਪ੍ਰਤੀਨਿਧ ਵਿਨੈ ਪਾਈ, ਅਰਵਿੰਦ ਮਿਸ਼ਰਾ, ਰਵੀ ਦੇਵਗਨ, ਸੰਜੂ ਝਾਂਬ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪ੍ਰੈਗਾਬਲਿਨ ਕੈਪਸੂਲਾਂ ਸਮੇਤ ਇੱਕ ਕਾਬੂ ਅਗਲੀ ਖ਼ਬਰ ਵਿਧਾਇਕ ਜਲਾਲਾਬਾਦ ਨੇ ਪਿੰਡ ਇਸਲਾਮ ਵਿਖੇ ਪਿੰਡ ਵਾਸੀਆਂ ਨੂੰ ਨਸ਼ੇ ਖ਼ਿਲਾਫ਼ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।