24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਪ੍ਰੈਗਾਬਲਿਨ ਕੈਪਸੂਲਾਂ ਸਮੇਤ ਇੱਕ ਕਾਬੂ

ਅਜੀਤ ਡੈਸਕ 20-07-2025
ਫ਼ਾਜ਼ਿਲਕਾ, 19 ਜੁਲਾਈ (ਦਵਿੰਦਰ ਪਾਲ ਸਿੰਘ)-ਥਾਣਾ ਖੂਈ ਖੇੜਾ ਪੁਲਿਸ ਨੇ ਪ੍ਰੈਗਾਬਲਿਨ ਕੈਪਸੂਲਾਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗਸ਼ਤ ਦੌਰਾਨ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਬੇਅੰਤ ਸਿੰਘ ਵਾਸੀ ਪਿੰਡ ਮੱਮੂ ਖੇੜਾ ਨਸ਼ੇ ਵਾਲੇ ਕੈਪਸੂਲ ਵੇਚਣ ਦਾ ਆਦੀ ਹੈ | ਜੇਕਰ ਹੁਣੇ ਉਸ ਦੇ ਘਰ ਰੇਡ ਕੀਤਾ ਜਾਵੇ ਤਾਂ ਉਹ ਭਾਰੀ ਮਾਤਰਾ ਵਿਚ ਪ੍ਰੈਗਾਬਲਿਨ ਕੈਪਸੂਲਾਂ ਸਮੇਤ ਕਾਬੂ ਆ ਸਕਦਾ ਹੈ | ਪੁਲਿਸ ਨੇ ਰੇਡ ਕਰਕੇ ਉਸ ਨੂੰ 13600 ਪ੍ਰੈਗਾਬਲਿਨ ਕੈਪਸੂਲਾਂ ਸਮੇਤ ਕਾਬੂ ਕਰ ਲਿਆ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਹੈਰੋਇਨ ਸਮੇਤ ਇੱਕ ਕਾਬੂ ਅਗਲੀ ਖ਼ਬਰ ਫ਼ੋਟੋਗਰਾਫ਼ਰ ਵੈੱਲਫੇਅਰ ਕਲੱਬ ਅਬੋਹਰ ਨੇ ਫ਼ੋਟੋਗਰਾਫ਼ਰਾਂ ਦੀ ਸਿਖਲਾਈ ਲਈ ਲਗਾਈ ਵਰਕਸ਼ਾਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।