31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਸਵੱਛਤਾ ਸਰਵੇਖਣ 'ਚ ਨਗਰ ਕੌਂਸਲ ਫ਼ਾਜ਼ਿਲਕਾ ਸੂਬੇ 'ਚ ਰਿਹਾ ਨੌਵੇਂ ਸਥਾਨ 'ਤੇ

ਅਜੀਤ ਡੈਸਕ 19-07-2025
ਫ਼ਾਜ਼ਿਲਕਾ, 18 ਜੁਲਾਈ (ਦਵਿੰਦਰ ਪਾਲ ਸਿੰਘ)-ਸਵੱਛਤਾ ਸਰਵੇਖਣ 2024 ਵਿਚ ਨਗਰ ਕੌਂਸਲ ਫ਼ਾਜ਼ਿਲਕਾ ਦਾ ਪੰਜਾਬ 'ਚੋਂ ਨੌਵਾਂ ਸਥਾਨ ਆਉਣ 'ਤੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਤੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ ਮਨਦੀਪ ਕੌਰ ਨੇ ਨਗਰ ਕੌਂਸਲ ਸਟਾਫ਼ ਦੀ ਜਿੱਥੇ ਸ਼ਲਾਘਾ ਕੀਤੀ ਉੱਥੇ ਰੈਂਕਿੰਗ ਵਿਚ ਸੁਧਾਰ ਲਿਆਉਣ ਲਈ ਹੌਸਲਾ ਅਫਜਾਈ ਵੀ ਕੀਤੀ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਦੀ ਸਾਫ਼ ਸਫ਼ਾਈ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਨਗਰ ਕੌਂਸਲ ਫ਼ਾਜ਼ਿਲਕਾ ਦਾ ਸਟਾਫ਼ ਦਿਨ ਰਾਤ ਆਪਣੇ ਡਿਊਟੀ ਨਿਭਾਉਂਦਾ ਹੈ | ਜਿਸ ਕਰਕੇ ਫ਼ਾਜ਼ਿਲਕਾ ਨੂੰ ਇਹ ਮਾਨ ਪ੍ਰਾਪਤ ਹੋਇਆ ਹੈ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦਾ ਸਟਾਫ਼ ਚਾਹੇ ਉਹ ਮੋਟੀਵੇਟਰ ਹੋਵੇ ਚਾਹੇ ਉਹ ਪ੍ਰੋਗਰਾਮ ਕੋਆਰਡੀਨੇਟਰ ਹੋਵੇ ਚਾਹੇ ਉਹ ਸਫ਼ਾਈ ਕਰਮਚਾਰੀ ਹੋਵੇ ਹਰੇਕ ਕਰਮਚਾਰੀ ਵਧਾਈ ਦਾ ਪਾਤਰ ਹੈ | ਵਧੀਕ ਡਿਪਟੀ ਕਮਿਸ਼ਨਰ ਨੇ ਸਟਾਫ਼ ਦੀ ਸ਼ਲਾਘਾ ਕਰਦੇ ਕਿਹਾ ਕਿ ਸਵੱਛਤਾ ਸਰਵੇਖਣ 2024 ਦੌਰਾਨ ਮਾਪਦੰਡਾਂ ਨੂੰ ਬਦਲਿਆ ਗਿਆ ਹੈ, ਇਸ ਦੇ ਬਾਵਜੂਦ ਵੀ ਨਗਰ ਕੌਂਸਲ ਫ਼ਾਜ਼ਿਲਕਾ ਨੇ ਚੰਗਾ ਸਥਾਨ ਹਾਸਲ ਕੀਤਾ ਹੈ | ਨੈਸ਼ਨਲ ਪੱਧਰ 'ਤੇ ਫ਼ਾਜ਼ਿਲਕਾ ਨੂੰ 115ਵਾਂ ਰੈਂਕ ਹਾਸਲ ਹੋਇਆ ਹੈ ਜੋ ਕਿ ਜ਼ਿਲ੍ਹਾ ਵਾਸੀਆਂ ਲਈ ਮਾਨ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਉਹ ਨਗਰ ਕੌਂਸਲ ਦੇ ਸਟਾਫ਼ ਤੋਂ ਹੋਰ ਉਮੀਦ ਕਰਦੇ ਹਨ ਕਿ ਅਗਲੇ ਸਰਵੇਖਣ ਦੌਰਾਨ ਉਹ ਹੋਰ ਚੰਗਾ ਰੈਂਕ ਹਾਸਲ ਕਰਨਗੇ | ਉਨ੍ਹਾਂ ਕਾਰਜ ਸਾਧਕ ਅਫ਼ਸਰ ਸਮੇਤ ਪੂਰੇ ਸਟਾਫ਼ ਨੂੰ ਇਸੇ ਤਰਾਂ ਤਨਦੇਹੀ ਨਾਲ ਡਿਊਟੀ ਲਈ ਪ੍ਰੇਰਿਆ ਤੇ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਲਈ ਹੋਰ ਹੰਭਲੇ ਮਾਰਨ ਲਈ ਕਿਹਾ | ਨਗਰ ਕੌਂਸਲ ਜਲਾਲਾਬਾਦ ਨੂੰ ਵੀ 22ਵਾਂ ਰੈਂਕ ਪ੍ਰਾਪਤ ਹੋਇਆ ਹੈ 'ਤੇ ਓ.ਡੀ.ਐਫ ਪਲਸ ਪਲਸ ਦਾ ਸਰਟੀਫਿਕੇਟ ਵੀ ਪ੍ਰਾਪਤ ਕੀਤਾ ਹੈ | ਇਸ ਮੌਕੇ ਕਾਰਜ ਸਾਧਕ ਅਫ਼ਸਰ ਗੁਰਦਾਸ ਸਿੰਘ, ਸੁਪਰਡੰਟ ਨਰੇਸ਼ ਖੇੜਾ, ਐੱਸ ਆਈ ਜਗਦੀਪ ਅਰੋੜਾ, ਪ੍ਰੋਗਰਾਮ ਕੋਆਰਡੀਨੇਟਰ ਪਵਨ ਕੁਮਾਰ, ਸਵੱਛ ਭਾਰਤ ਤੋਂ ਐਮ.ਆਈ.ਐਸ ਸ਼ਬਨਮ ਰਹੇਜਾ ਅਤੇ ਅਮਨਦੀਪ ਤੋਂ ਇਲਾਵਾ ਮੋਟੀਵੇਟਰ ਅਤੇ ਹੋਰ ਸਟਾਫ਼ ਮੌਜੂਦ ਸੀ |
ਪਿਛਲੀ ਖ਼ਬਰ ਸੁਜਾਨਪੁਰ ਪੁਲਿਸ ਵਲੋਂ ਇਕ ਔਰਤ ਕੋਲੋਂ 9 ਬੋਤਲ ਨਾਜਾਇਜ਼ ਸ਼ਰਾਬ ਬਰਾਮਦ ਅਗਲੀ ਖ਼ਬਰ ਨਰੇਗਾ ਮਜ਼ਦੂਰਾਂ ਤੋਂ ਵੀ ਤੀਜੇ ਹਿੱਸੇ ਤਨਖ਼ਾਹ 'ਤੇ ਕੰਮ ਕਰ ਰਹੀਆਂ ਸਕੂਲ 'ਚ ਕੁੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।