31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਨਰੇਗਾ ਮਜ਼ਦੂਰਾਂ ਤੋਂ ਵੀ ਤੀਜੇ ਹਿੱਸੇ ਤਨਖ਼ਾਹ 'ਤੇ ਕੰਮ ਕਰ ਰਹੀਆਂ ਸਕੂਲ 'ਚ ਕੁੱਕ

ਅਜੀਤ ਡੈਸਕ 19-07-2025
• ਪਹਿਲਾਂ 30 ਰੁਪਏ ਫਿਰ 57 ਰੁਪਏ 'ਤੇ ਹੁਣ 100 ਰੁਪਏ ਪ੍ਰਤੀ ਦਿਨ ਮਿਲ ਰਹੀ ਹੈ ਦਿਹਾੜੀ
ਬੱਲੂਆਣਾ, 18 ਜੁਲਾਈ (ਜਸਮੇਲ ਸਿੰਘ ਢਿੱਲੋਂ)-ਪੂਰੇ ਪਿੰਡ ਦੇ ਸਕੂਲਾਂ 'ਚ ਦੁਪਹਿਰ ਦਾ ਭੋਜਨ ਤਿਆਰ ਕਰਨ ਵਾਲੀਆਂ ਕੁੱਕ ਅੱਜ ਵੀ ਕੇਵਲ 100 ਰੁਪਏ ਦਿਹਾੜੀ 'ਤੇ 6 ਘੰਟੇ ਕੰਮ ਕਰ ਰਹੀਆਂ ਹਨ | ਜਦੋਂ ਕਿ ਪੂਰੇ ਪੰਜਾਬ 'ਚ ਨਰੇਗਾ ਮਜ਼ਦੂਰਾਂ ਨੂੰ ਵੀ 346 ਰੁਪਏ ਪ੍ਰਤੀ ਦਿਨ ਦਿਹਾੜੀ ਮਿਲ ਰਹੀ ਹੈ | ਦੱਸਣਯੋਗ ਹੈ ਕਿ ਉਕਤ ਕੱੁਕ ਸਕਿਲਡ ਲੇਬਰ 'ਚ ਆਉਂਦੀਆਂ ਹਨ | ਜਦੋਂ ਕਿ ਨਰੇਗਾ ਮਜ਼ਦੂਰ ਅਣਸਕਿਲਡ ਲੇਬਰ ਵਿਚ ਆਉਂਦੇ ਹਨ | ਸਕਿਲਡ ਮਜ਼ਦੂਰਾਂ ਦੀ ਮਜ਼ਦੂਰੀ ਅਨ ਸਕਿਲਡ ਮਜ਼ਦੂਰਾਂ ਤੋਂ ਕਿਤੇ ਜ਼ਿਆਦਾ ਹੁੰਦੀ ਹੈ | ਲਗਭਗ ਪਿਛਲੇ 10-12 ਸਾਲਾਂ ਤੋਂ ਉਕਤ ਕੁੱਕ ਸਕੂਲਾਂ 'ਚ ਦੁਪਹਿਰ ਦਾ ਭੋਜਨ ਬਣਾਉਣ ਦਾ ਕੰਮ ਕਰ ਰਹੀਆਂ ਹਨ | ਉਨ੍ਹਾਂ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਸਕੂਲ ਵਿਚ ਹਾਜ਼ਰ ਰਹਿਣਾ ਪੈਂਦਾ ਹੈ | ਪਹਿਲਾ ਪਹਿਲਾ ਕੁੱਝ ਸਾਲ ਕੇਵਲ 30 ਰੁਪਏ ਦਿਹਾੜੀ 'ਤੇ ਕੰਮ ਕਰਦੀਆਂ ਰਹੀਆਂ, ਫਿਰ 57 ਰੁਪਏ ਦਿਹਾੜੀ 'ਤੇ ਕੰਮ ਕੀਤਾ ਤੇ ਹੁਣ 2-3 ਸਾਲਾਂ ਤੋਂ 100 ਰੁਪਏ ਦਿਹਾੜੀ 'ਤੇ ਕੰਮ ਕਰ ਰਹੀਆਂ ਹਨ | ਅੱਤ ਦੀ ਮਹਿੰਗਾਈ ਵਿਚ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਇਕ 100 ਰੁਪਏ ਵਿਚ ਚੱਲਣਾ ਬਹੁਤ ਔਖਾ ਹੈ | ਇਸ ਲਈ ਸਕੂਲਾਂ 'ਚ ਕੰਮ ਕਰਦੀਆਂ ਕੁੱਕ ਮੇਕਰਾਂ ਵਲੋਂ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਉਨ੍ਹਾਂ ਦੀ ਘੱਟੋ-ਘੱਟ ਨਰੇਗਾ ਮਜ਼ਦੂਰਾਂ ਦੇ ਬਰਾਬਰ ਦਿਹਾੜੀ ਕੀਤੀ ਜਾਵੇ |
ਪਿਛਲੀ ਖ਼ਬਰ ਸਵੱਛਤਾ ਸਰਵੇਖਣ 'ਚ ਨਗਰ ਕੌਂਸਲ ਫ਼ਾਜ਼ਿਲਕਾ ਸੂਬੇ 'ਚ ਰਿਹਾ ਨੌਵੇਂ ਸਥਾਨ 'ਤੇ ਅਗਲੀ ਖ਼ਬਰ ਹੈਰੋਇਨ, ਲਾਈਟਰ, ਸਿਲਵਰ ਪੰਨੀ ਤੇ ਸੜਿਆ ਹੋਇਆ 10 ਰੁਪਏ ਦਾ ਨੋਟ ਸਮੇਤ 2 ਵਿਅਕਤੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।