30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਚੇਅਰਮੈਨ ਰਾਜ ਬਖ਼ਸ਼ ਕੰਬੋਜ ਵਲੋਂ ਹੈਲਮਟ ਵੰਡਣ ਦੀ ਮੁਹਿੰਮ ਜਾਰੀ

ਅਜੀਤ ਡੈਸਕ 19-07-2025
ਜਲਾਲਾਬਾਦ, 18 ਜੁਲਾਈ (ਜਤਿੰਦਰ ਪਾਲ ਸਿੰਘ/ਕਰਨ ਚੁਚਰਾ)-ਹਲਕਾ ਜਲਾਲਾਬਾਦ ਦੇ ਉੱਘੇ ਸਮਾਜ ਸੇਵਕ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਓ ਬੀ ਸੀ ਦੇ ਚੇਅਰਮੈਨ ਰਾਜ ਬਖ਼ਸ਼ ਕੰਬੋਜ ਵਲ਼ੋਂ ਹੈਲਮਟ ਵੰਡਣ ਦੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਆਪਣੀ ਆੜ੍ਹਤ ਦੀ ਦੁਕਾਨ ਥਿੰਦ ਟਰੇਡਿੰਗ ਕੰਪਨੀ ਤੇ ਕਾਰਪੈਂਟਰਾਂ ਨੂੰ ਹੈਲਮਟ ਵੰਡੇ ਤੇ ਟੀ ਸ਼ਰਟ ਵੰਡੀਆਂ ਗਈਆਂ¢ ਗੱਲਬਾਤ ਕਰਦੇ ਹੋਏ ਰਾਜ ਬਖ਼ਸ਼ ਕੰਬੋਜ ਨੇ ਕਿਹਾ ਕਿ ਹੈਲਮਟ ਵੰਡਣ ਦੀ ਮੁਹਿੰਮ ਦਸੰਬਰ 2025 ਵਿਚ ਸ਼ੁਰੂ ਕੀਤੀ ਗਈ ਸੀ ਜੋ ਕੇ ਅੱਜ ਤੱਕ ਜਾਰੀ ਹੈ ਤੇ ਹੁਣ ਤੱਕ ਉਹ 3600 ਦੇ ਕਰੀਬ ਹਲਕੇ ਵਿਚ ਹੈਲਮਟ ਵੰਡ ਚੁੱਕੇ ਹਨ, ਪਰ ਲੋਕ ਅਜੇ ਵੀ ਹੈਲਮਟ ਲਗਾਉਣ ਤੋਂ ਗੁਰੇਜ਼ ਕਰਦੇ ਹਨ¢ ਇਸ ਮੌਕੇ ਕਾਂਗਰਸ ਪਾਰਟੀ ਓ ਬੀ ਸੀ ਸੈੱਲ ਦੇ ਜ਼ਿਲ੍ਹਾ ਚੇਅਰਮੈਨ ਯਾਕੂਤ ਅਲੀ, ਕਾਂਗਰਸ ਪਾਰਟੀ ਸੇਵਾ ਦਲ ਦੇ ਚੇਅਰਮੈਨ ਜਗਦੀਸ਼ ਚੰਦਰ ਅਰੋੜਾ, ਵਿਨੋਦ ਸੈਨ, ਰਾਮਪਾਲ, ਸੁਮਿਤ ਛਾਬੜਾ, ਪ੍ਰਭਪ੍ਰੀਤ ਸਿੰਘ ਬੱਬਲੂ ਤੇ ਅਸ਼ੋਕ ਕਾਠਪਾਲ ਆਦਿ ਹਾਜ਼ਰ ਸਨ¢
ਪਿਛਲੀ ਖ਼ਬਰ 27 ਨੂੰ ਵਿੱਤ ਮੰਤਰੀ ਦੇ ਹਲਕੇ 'ਚ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ-ਆਗੂ ਅਗਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਕਾਨੂੰਨੀ ਜਾਗਰੂਕਤਾ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।