08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਅਬੋਹਰ ਰਾਕਰਜ਼ ਦੀ ਮੀਟਿੰਗ ਦੌਰਾਨ ਅਸ਼ਵਨੀ ਸ਼ਰਮਾ ਨੂੰ ਬਣਾਇਆ ਪ੍ਰਧਾਨ

ਅਜੀਤ ਡੈਸਕ 18-07-2025
ਅਬੋਹਰ, 17 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਰਾਕਰਜ਼ ਦੇ ਸੰਸਥਾਪਕ ਡਾ. ਵਿਸ਼ਾਲ ਤਨੇਜਾ ਤੇ ਸਹਾਇਕ ਸੰਸਥਾਪਕ ਆਸ਼ੀਸ਼ ਨਾਗਪਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਨਵੀਂ ਕਾਰਜਕਾਰਨੀ ਦੀ ਚੋਣ ਕਰਦੇ ਹੋਏ ਅਸ਼ਵਨੀ ਸ਼ਰਮਾ ਨੂੰ ਸਰਬਸੰਮਤੀ ਨਾਲ ਸੰਗਠਨ ਦਾ ਪ੍ਰਧਾਨ ਚੁਣਿਆ ਗਿਆ ਜਦ ਕਿ ਕਿ੍ਸ਼ਨਾ ਵਰਮਾ ਨੂੰ ਚੇਅਰਮੈਨ ਬਣਾਇਆ ਗਿਆ ਹੈ | ਇਸ ਲੜੀ ਤਹਿਤ ਸ੍ਰੀਮਤੀ ਈਸ਼ਾ ਸਚਦੇਵਾ ਨੂੰ ਸੰਗਠਨ ਦੇ ਮਹਿਲਾ ਵਿੰਗ ਦਾ ਪ੍ਰਧਾਨ ਬਣਾਇਆ ਤੇ ਸੀ੍ਰਮਤੀ ਦੀਪਾਲੀ ਰਾਜੌਰੀਆ ਨੂੰ ਉਪ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈੱਡ ਜਦ ਕਿ ਡਾ. ਵਿਸ਼ਾਲ ਤਨੇਜਾ ਤੇ ਆਸ਼ੀਸ਼ ਨਾਗਪਾਲ ਮੁੱਖ ਸਰਪ੍ਰਸਤ ਹੋਣਗੇ | ਇਸ ਤੋਂ ਇਲਾਵਾ ਅਨੂਪ ਅਰੋੜਾ ਮੁੱਖ ਸਲਾਹਕਾਰ, ਅਭਿਜੀਤ ਵਧਵਾ ਉਪ ਪ੍ਰਧਾਨ, ਕੁਲਦੀਪ ਛਾਬੜਾ ਜਨਰਲ ਸਕੱਤਰ, ਰੁਪਿੰਦਰ ਸਿੰਘ ਸਕੱਤਰ, ਪ੍ਰਦੀਪ ਸਿਡਾਨਾ ਸੰਯੁਕਤ ਸਕੱਤਰ, ਰਾਜੇਸ਼ ਅਰੋੜਾ ਖ਼ਜ਼ਾਨਚੀ, ਨਵਦੀਪ ਸਚਦੇਵਾ ਅਤੇ ਕੇਸ਼ਵ ਸ਼ਰਮਾ ਪੀ. ਆਰ. ਓ., ਸੁਸ਼ੀਲ ਮਲਹੋਤਰਾ ਤੇ ਵਿਪਨ ਜੱਗਾ ਸੰਗੀਤ ਇੰਚਾਰਜ ਅਤੇ ਅਮਿੱਤ ਬਤਰਾ ਸੋਸ਼ਲ ਮੀਡੀਆ ਇੰਚਾਰਜ ਹੋਣਗੇ |
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਮੋਟਰਸਾਈਕਲ ਸਵਾਰ ਨੌਜਵਾਨ ਗਿ੍ਫ਼ਤਾਰ ਅਗਲੀ ਖ਼ਬਰ ਪਿਤਾ ਦੀ ਮੌਤ ਦਾ ਜਾਅਲੀ ਸਰਟੀਫ਼ਿਕੇਟ ਬਣਾ ਕੇ ਬੀਮੇ ਦੀ 17,93,917 ਰੁਪਏ ਦੀ ਰਾਸ਼ੀ ਹੜੱਪੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।