11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਚੋਰਾਂ ਨੇ ਲਗਾਤਾਰ ਤੀਸਰੀ ਵਾਰ ਮੋਟਰਾਂ ਚੋਰੀ ਕਰਕੇ ਕਿਸਾਨਾਂ ਦਾ ਕੀਤਾ ਵੱਡਾ ਨੁਕਸਾਨ

ਅਜੀਤ ਡੈਸਕ 17-07-2025
ਮੰਡੀ ਰੋੜਾਂਵਾਲੀ, 16 ਜੁਲਾਈ (ਮਨਜੀਤ ਸਿੰਘ ਬਰਾੜ)-ਚੋਰਾਂ ਵਲੋਂ ਲਗਾਤਾਰ ਤਿੰਨ ਵਾਰ ਕਿਸਾਨ ਦੀਆਂ ਮੋਟਰਾਂ ਚੋਰੀ ਕਰਕੇ ਵੱਡਾ ਨੁਕਸਾਨ ਕੀਤਾ ਹੈ | ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਮੀਨਿਆਂ ਵਾਲਾ ਨੇ ਦੱਸਿਆ ਕਿ ਉਨ੍ਹਾਂ ਦਾ ਖੇਤ ਈਸਟਰਨ ਕੈਨਾਲ ਨਹਿਰ ਦੇ ਨਾਲ ਹੈ, ਜਿੱਥੋਂ ਬੀਤੀ ਰਾਤ ਇਕ ਵਾਰ ਫਿਰ ਚੋਰ ਉਸ ਦੀ ਤਿੰਨ ਹਰਸਪਾਵਰ ਦੀ ਇਕ ਮੋਟਰ ਤੇ ਖੁੜੰਜ ਨਿਵਾਸੀ ਰੇਸ਼ਮ ਸਿੰਘ ਦੀਆਂ 5 ਹਰਸਪਾਵਰ ਦੀਆਂ ਤਿੰਨ ਮੋਟਰਾਂ ਚੋਰੀ ਕਰਕੇ ਲੈ ਗਏ ਹਨ | ਪੀੜਤ ਨੇ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਕਿ ਦੋਹਾਂ ਘਰਾਂ ਦੀਆਂ ਇਹ ਲਗਾਤਾਰ ਤੀਸਰੀ ਵਾਰ ਮੋਟਰਾਂ ਚੋਰੀ ਹੋਈਆਂ ਹਨ | ਉਸ ਨੇ ਦੱਸਿਆ ਕਿ ਚੋਰ ਅਨੂਪ ਸਿੰਘ ਦੀ ਮੋਟਰ ਨੂੰ ਖੋਲ੍ਹ ਕੇ ਨਹਿਰ ਦੀ ਪਟੜੀ ਉੱਪਰ ਛੱਡ ਗਏ ਹਨ, ਜਿਸ ਦਾ ਤੀਸਰੀ ਵਾਰ ਨੁਕਸਾਨ ਹੋਣੋਂ ਬਚ ਗਿਆ ਹੈ | ਇਸ ਦੀ ਸੂਚਨਾ ਪੁਲਿਸ ਚੌਂਕੀ ਲੱਧੂਵਾਲਾ ਉਤਾੜ ਵਿਖੇ ਦੇ ਦਿੱਤੀ ਗਈ ਹੈ | ਪੀੜਤ ਨੇ ਦੁਖੀ ਮਨ ਨਾਲ ਦੱਸਿਆ ਕਿ ਉਹ ਮੋਟਰਾਂ ਲਿਆ-ਲਿਆ ਕੇ ਥੱਕ ਚੁੱਕੇ ਹਨ, ਉਹ ਦੁਬਾਰਾ ਮੋਟਰ ਲਿਆਉਣ ਤੋਂ ਅਸਮਰਥ ਹਨ | ਪੀੜਤਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਨੂੰ ਪਕੜ ਕੇ ਸਖ਼ਤ ਸਜਾ ਦੇਣ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਨਾਬਾਲਗਾ ਨਾਲ ਸਮੂਹਿਕ ਜਬਰ ਜਨਾਹ ਕਰਨ ਦੇ ਮਾਮਲੇ 'ਚ ਦੋ ਖ਼ਿਲਾਫ਼ ਕੇਸ ਦਰਜ <br/> ਅਗਲੀ ਖ਼ਬਰ ਫ਼ਾਜ਼ਿਲਕਾ ਜ਼ਿਲ੍ਹੇ 'ਚ ਫ਼ਿਲਹਾਲ ਹੜ੍ਹ ਦਾ ਕੋਈ ਖ਼ਤਰਾ ਨਹੀਂ- ਪ੍ਰਸ਼ਾਸਨ ਮੁਸਤੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।