ਲੁਧਿਆਣਾ, 16 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਨਾਬਾਲਗ ਨਾਲ ਸਮੂਹਿਕ ਜਬਰ ਜਨਾਹ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਦੋ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ | ਪੁਲਿਸ ਵਲੋਂ ਇਹ ਕਾਰਵਾਈ ਨੂੰ ਸਤਿਗੁਰੂ ਨਗਰ ਦੇ ਰਹਿਣ ਵਾਲੀ ਪੀੜਿਤ ਲੜਕੀ ਦੀ ਮਾਂ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸਬੰਧੀ ਪੁਲਿਸ ਨੇ ਮਨੋਜ ਕੁਮਾਰ ਵਾਸੀ ਲੁਹਾਰਾ ਅਤੇ ਉਸ ਦੇ ਦੋਸਤ ਸ਼ੁਭਮ ਨਾਮੀ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਨਾਬਾਲਗ ਲੜਕੀ 7 ਜੁਲਾਈ ਨੂੰ ਸਕੂਲ ਤੋਂ ਘਰ ਵਾਪਸ ਆ ਰਹੀ ਸੀ ਕਿ ਰਸਤੇ ਵਿਚ ਮਨੋਜ ਕੁਮਾਰ ਅਤੇ ਸ਼ੁਭਮ ਉਸ ਨੰੂ ਮਿਲ ਗਏ, ਜੋ ਕਿ ਉਸ ਦੇ ਜਾਣਕਾਰ ਸਨ | ਕਥਿਤ ਦੋਸ਼ੀ ਉਸ ਨੂੰ ਡਰਾ ਧਮਕਾ ਕੇ ਮਨੋਜ ਕੁਮਾਰ ਦੇ ਘਰ ਲੈ ਗਏ, ਜਿੱਥੇ ਕਿ ਘਰ ਵਿਚ ਉਸਦੀ ਮਾਂ ਵੀ ਮੌਜੂਦ ਸੀ | ਉਸ ਦੱਸਿਆ ਕਿ ਕਥਿਤ ਦੋਸ਼ੀ ਮਨੋਜ ਕੁਮਾਰ ਨੇ ਉਸਦੀ ਸਕੂਲ ਦੀ ਵਰਦੀ ਉਤਰਵਾ ਕੇ ਉਸ ਨੰੂ ਪੈਂਟ ਤੇ ਕਮੀਜ਼ ਪਵਾ ਦਿੱਤੀ ਅਤੇ ਫਿਰ ਮਨੋਜ ਉਸ ਨੂੰ ਆਪਣੇ ਦੋਸਤ ਦੇ ਘਰ ਲੈ ਗਿਆ, ਜਿੱਥੇ ਕਿ ਕਥਿਤ ਦੋਸ਼ੀਆਂ ਵਲੋਂ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ | ਜਦੋਂ ਉਸਨੇ ਰੋਲਾ ਪਾਇਆ ਤਾਂ ਇਹਨਾਂ ਦੋਵਾਂ ਨੇ ਉਸਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਸ ਨੰੂ ਰੇਲ ਗੱਡੀ ਰਾਹੀਂ ਅੰਮਿ੍ਤਸਰ ਲੈ ਗਏ | ਉਸ ਦੱਸਿਆ ਕਿ ਅੰਮਿ੍ਤਸਰ ਵਿਖੇ ਵੱਖ-ਵੱਖ ਹੋਟਲਾਂ ਵਿਚ ਕਥਿਤ ਦੋਸ਼ੀ ਉਸ ਨੂੰ ਡਰਾਉਂਦੇ-ਧਮਕਾਉਂਦੇ ਰਹੇ ਅਤੇ ਉੱਥੇ ਮੁੜ ਤੋਂ ਦੋਵਾਂ ਨੇ ਲੜਕੀ ਨਾਲ ਜਬਰ ਜਨਾਹ ਕੀਤਾ | ਉਸ ਦੋਸ਼ ਲਗਾਇਆ ਕਿ ਇਹਨਾਂ ਨੌਜਵਾਨਾਂ ਵਲੋਂ ਜਬਰ ਜਨਾਹ ਤੋਂ ਬਾਅਦ ਉਸਦੀ ਲੜਕੀ 'ਤੇ ਤਸ਼ੱਦਦ ਕੀਤਾ ਗਿਆ ਅਤੇ ਉਸ ਨਾਲ ਕੁਕਰਮ ਵੀ ਕੀਤਾ ਗਿਆ | ਲੜਕੀ ਦੀ ਮਾਂ ਨੇ ਦੱਸਿਆ ਕਿ ਕਿਸੇ ਤਰੀਕੇ ਉਕਤ ਕਥਿਤ ਦੋਸ਼ੀਆਂ ਦੇ ਚੰੁਗਲ ਵਿਚੋਂ ਬਚ ਕੇ ਉਸਦੀ ਲੜਕੀ ਬੀਤੇ ਦਿਨ ਘਰ ਆਈ ਅਤੇ ਉਸ ਨੂੰ ਸਾਰੀ ਗੱਲ ਦੱਸੀ, ਜਿਸ 'ਤੇ ਲੜਕੀ ਦੀ ਮਾਂ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ | ਹਾਲ ਦੀ ਘੜੀ ਕਥਿਤ ਦੋਸ਼ੀ ਫ਼ਰਾਰ ਹਨ, ਪੁਲਿਸ ਉਸ ਦੀ ਭਾਲ ਕਰ ਰਹੀ ਹੈ |