ਬੱਲੂਆਣਾ, 16 ਜੁਲਾਈ (ਜਸਮੇਲ ਸਿੰਘ ਢਿੱਲੋਂ)-ਸੇਵਾਮੁਕਤ ਮੁੱਖ ਅਧਿਆਪਕ ਆਤਮਾ ਸਿੰਘ ਨੇ ਆਪਣੇ ਸਵ.ਪਿਤਾ ਪ੍ਰਤਾਪ ਸਿੰਘ ਧਾਲੀਵਾਲ ਦੀ ਯਾਦ 'ਚ ਪਿੰਡ ਰਾਮਪੁਰਾ ਦੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਲਈ ਠੰਢੇ ਪਾਣੀ ਦੀ ਸਹੂਲਤ ਲਈ ਇਕ ਵਾਟਰ ਕੂਲਰ ਦਾਨ ਵਜੋਂ ਦਿੱਤਾ | ਸਕੂਲ ਮੁਖੀ ਰਾਜੀਵ ਕੁਮਾਰ ਸਿਡਾਨਾ ਤੇ ਸਮੂਹ ਸਟਾਫ਼ ਨੇ ਆਤਮਾ ਸਿੰਘ ਤੇ ਉਨ੍ਹਾਂ ਦੇ ਸਮੂਹ ਪਰਿਵਾਰ ਦਾ ਦਿਲੋਂ ਧੰਨਵਾਦ ਕੀਤਾ | ਇਸ ਸਮੇਂ ਅਨਿਲ ਖੰਨਾ, ਮਦਨ ਲਾਲ, ਅੰਗਰੇਜ਼ ਸਿੰਘ, ਮੈਡਮ