ਜਲਾਲਾਬਾਦ,16 ਜੁਲਾਈ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਹਲਕੇ ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੀ ਕਾਰ ਬੀਤੇ ਦਿਨੀਂ ਫ਼ਿਰੋਜਪੁਰ ਦੇ ਕੋਲ ਹਾਦਸੇ ਦਾ ਸ਼ਿਕਾਰ ਹੋ ਗਈ, ਉਸ ਸਮੇਂ ਵਿਧਾਇਕ ਗੋਲਡੀ ਕੰਬੋਜ ਆਪਣੇ ਪਰਿਵਾਰ ਸਮੇਤ ਕਾਰ 'ਚ ਸਵਾਰ ਸਨ¢ਵਿਧਾਇਕ ਗੋਲਡੀ ਕੰਬੋਜ ਚੰਡੀਗੜ੍ਹ ਤੋਂ ਸੈਸ਼ਨ ਲਗਾ ਕੇ ਵਾਪਸ ਆ ਰਹੇ ਸੀ ਤੇ ਫ਼ਿਰੋਜਪੁਰ ਦੇ ਕੋਲ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ¢ ਹਾਦਸੇ ਵਿਚ ਵਿਧਾਇਕ ਜਗਦੀਪ ਗੋਲਡੀ ਕੰਬੋਜ ਤੇ ਪਰਿਵਾਰ ਸੁਰੱਖਿਅਤ ਹੈ ਤੇ ਕਿਸੇ ਵੀ ਤਰ੍ਹਾਂ ਦਾ ਸੱਟ ਫੇਟ ਤੋਂ ਬਚਾਅ ਹੋ ਗਿਆ¢ ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਇਕ ਦੀ ਗੱਡੀ ਦੀ ਟੱਕਰ ਅੱਗੇ ਜਾ ਰਹੀ ਪਾਇਲਟ ਬੋਲੈਰੋ ਗੱਡੀ ਵਿਚ ਵੱਜੀ ਹੈ¢ ਜਿਸ ਕਾਰਨ ਕਾਰ ਨੁਕਸਾਨੀ ਗਈ¢ ਬੀਤੇ ਦਿਨੀਂ ਪਏ ਭਾਰੀ ਮੀਂਹ ਕਾਰਨ ਸੜਕ 'ਤੇ ਖੜੇ ਪਾਣੀ ਵਿਚੋਂ ਲੰਘਦੇ ਸਮੇਂ ਵਿਧਾਇਕ ਦੀ ਗੱਡੀ ਦੀਆਂ ਬਰੇਕਾਂ ਵਿਚ ਕੁੱਝ ਸਮੱਸਿਆ ਆ ਗਈ, ਜਿਸ ਤੋਂ ਬਾਅਦ ਗੱਡੀ , ਅੱਗੇ ਜਾ ਰਹੀ ਪਾਇਲਟ ਬੋਲੈਰੋ ਗੱਡੀ ਵਿਚ ਜਾ ਵੱਜੀ¢ ਹਾਦਸੇ ਵਿਚ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਸੱਟ ਨਹੀਂ ਲੱਗੀ ਤੇ ਸਾਰੇ ਹੀ ਸੁਰੱਖਿਅਤ ਹਨ ਪਰ ਗੱਡੀ ਦਾ ਨੁਕਸਾਨ ਹੋਇਆ ਹੈ¢