13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਅਬੋਹਰ ਸ਼ਹਿਰ ਦੇ ਕਈ ਮੁਹੱਲਿਆਂ 'ਚ ਸੀਵਰੇਜ ਵਾਲਾ ਗੰਦਾ ਪਾਣੀ ਹੋ ਰਿਹਾ ਹੈ ਸਪਲਾਈ

ਅਜੀਤ ਡੈਸਕ 17-07-2025
ਅਬੋਹਰ, 16 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)- ਨਗਰ ਨਿਗਮ ਅਬੋਹਰ ਦੇ ਕਈ ਮੁਹੱਲਿਆਂ 'ਚ ਪਿਛਲੇ ਕਰੀਬ 2 ਹਫ਼ਤਿਆਂ ਤੋਂ ਘਰਾਂ 'ਚ ਸਪਲਾਈ ਹੋਣ ਵਾਲਾ ਨਹਿਰੀ ਪਾਣੀ ਸੀਵਰੇਜ ਦੇ ਗੰਦੇ ਪਾਣੀ ਨਾਲ ਮਿਕਸ ਹੋ ਕੇ ਆ ਰਿਹਾ ਹੈ, ਜਿਸ ਕਾਰਨ ਮੁਹੱਲਾ ਵਾਸੀਆਂ 'ਚ ਭਾਰੀ ਪ੍ਰੇਸ਼ਾਨੀ ਪਾਈ ਜਾ ਰਹੀ ਹੈ | ਮਿਲੀ ਜਾਣਕਾਰੀ ਅਨੁਸਾਰ ਸੀਤੋ ਰੋਡ ਸਥਿਤ ਮਾਡਲ ਟਾਊਨ, ਏਕਤਾ ਕਾਲੋਨੀ, ਗੁਰਦਿਆਲ ਨਗਰ, ਐੱਸ.ਬੀ.ਐੱਸ ਨਗਰ ਤੇ ਹੋਰ ਕਈ ਮੁਹੱਲਿਆਂ ਵਿਚ ਪਿਛਲੇ ਕਈ ਦਿਨਾਂ ਤੋਂ ਘਰਾਂ 'ਚ ਸਪਲਾਈ ਹੋਣ ਵਾਲਾ ਨਹਿਰੀ ਪਾਣੀ ਸੀਵਰੇਜ ਵਾਲਾ ਮਿਕਸ ਹੋ ਕੇ ਆ ਰਿਹਾ ਹੈ ਜਦ ਕਿ ਉਕਤ ਮੁਹੱਲਿਆਂ 'ਚੋਂ ਜ਼ਿਆਦਾਤਰ ਜਗ੍ਹਾ 'ਤੇ ਜ਼ਮੀਨੀ ਪਾਣੀ ਵੀ ਬੇਹੱਦ ਖ਼ਰਾਬ ਹੈ ਤੇ ਉਕਤ ਮੁਹੱਲਿਆਂ ਦੇ ਸਾਰੇ ਵਸਨੀਕ ਨਹਿਰੀ ਪਾਣੀ 'ਤੇ ਹੀ ਨਿਰਭਰ ਹਨ | ਗੰਦਾ ਪਾਣੀ ਸਪਲਾਈ ਹੋਣ ਕਾਰਨ ਘਰਾਂ 'ਚ ਪਾਣੀ ਸਟੋਰ ਕਰਨ ਲਈ ਬਣੇ ਟੈਂਕ 'ਚ ਪਹਿਲਾਂ ਤੋਂ ਪਿਆ ਪਾਣੀ ਵੀ ਬਦਬੂਦਾਰ ਹੋ ਗਿਆ ਹੈ | ਜਿਸ ਕਾਰਨ ਕਈ ਘਰਾਂ ਨੂੰ ਆਪਣੇ ਟੈਂਕ ਵੀ ਖ਼ਾਲੀ ਕਰਵਾਉਣੇ ਪਏ ਹਨ ਜਦ ਕਿ ਲੋਕ ਮੁੱਲ ਦਾ ਪਾਣੀ ਲੈਣ ਲਈ ਮਜਬੂਰ ਹਨ | ਅਬੋਹਰ ਸ਼ਹਿਰ 'ਚ ਨਿੱਜੀ ਟੈਲੀਕਾਮ ਕੰਪਨੀ ਵਲੋਂ ਤਾਰਾਂ ਅੰਡਰ ਗਰਾਊਾਡ ਤੇ ਗੈੱਸ ਪਾਈਪ ਲਾਈਨ ਵੀ ਪਾਈ ਜਾ ਰਹੀ ਹੈ ਜਿਸ ਕਾਰਨ ਕਈ ਮੁਹੱਲਿਆਂ 'ਚ ਦਿੱਕਤ ਆ ਰਹੀ ਹੈ | ਇਸ ਸੰਬੰਧੀ ਸਥਾਨਕ ਏਕਤਾ ਕਾਲੋਨੀ ਵਾਸੀਆਂ ਦੇ ਇਕ ਵਫ਼ਦ ਨੇ ਅੱਜ ਨਗਰ ਨਿਗਮ ਦੇ ਮੇਅਰ ਵਿਮਲ ਠੱਠਈ ਨਾਲ ਮੁਲਾਕਾਤ ਕਰਕੇ ਉਕਤ ਸਮੱਸਿਆ ਦਾ ਹੱਲ ਕਰਵਾਉਣ ਦੀ ਮੰਗ ਵੀ ਕੀਤੀ ਹੈ | ਇਸ ਸੰਬੰਧੀ ਗੱਲਬਾਤ ਕਰਦੇ ਹੋਏ ਨਗਰ ਨਿਗਮ ਦੇ ਮੇਅਰ ਵਿਮਲ ਠੱਠਈ ਨੇ ਦੱਸਿਆ ਕਿ ਸੀਤੋ ਰੋਡ 'ਤੇ ਨਿੱਜੀ ਟੈਲੀਕਾਮ ਕੰਪਨੀ ਏਅਰਟੈੱਲ ਵਲੋਂ ਤਾਰਾਂ ਪਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦੀ ਅਣਗਹਿਲੀ ਕਾਰਨ ਸੀਵਰੇਜ ਤੇ ਪਾਣੀ ਦੀ ਪਾਈਪ ਲਾਈਨ ਵਿਚ ਸਮੱਸਿਆ ਆਈ ਹੈ | ਜਿਸ ਦੇ ਹੱਲ ਲਈ ਲਗਾਤਾਰ ਨਗਰ ਨਿਗਮ ਦੀ ਟੀਮ ਤੇ ਏਅਰਟੈੱਲ ਟੈਲੀਕਾਮ ਦੇ ਮੁਲਾਜ਼ਮ ਲੱਗੇ ਹੋਏ ਹਨ ਤੇ ਜਲਦ ਉਕਤ ਸਮੱਸਿਆ ਨੂੰ ਦੂਰ ਕਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕੰਮ ਸਾਵਧਾਨੀ ਨਾਲ ਕਰਨ ਤੇ ਉਕਤ ਅਣਗਹਿਲੀ ਨੂੰ ਦੂਰ ਕਰਨ ਲਈ ਟੈਲੀਕਾਮ ਕੰਪਨੀ ਨੂੰ ਸਖ਼ਤ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ |
ਪਿਛਲੀ ਖ਼ਬਰ ਵਿਧਾਇਕ ਗੋਲਡੀ ਕੰਬੋਜ ਦੀ ਕਾਰ ਹੋਈ ਹਾਦਸਾਗ੍ਰਸਤ ਅਗਲੀ ਖ਼ਬਰ ਗੰਦੇ ਪਾਣੀ ਦੇ ਨਰਕ ਨੂੰ ਪਾਰ ਕਰਕੇ ਸਿੱਖਿਆ ਦੇ ਮੰਦਰ 'ਚ ਜਾਣ ਲਈ ਮਜਬੂਰ ਸਕੂਲੀ ਵਿਦਿਆਰਥੀ-ਪ੍ਰਸ਼ਾਸਨ ਬੇਖ਼ਬਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।