ਅਬੋਹਰ, 15 ਜੁਲਾਈ (ਸੁਖਜੀਤ ਸਿੰਘ ਬਰਾੜ)-ਸੀਨੀਅਰ ਕਾਂਗਰਸੀ ਆਗੂ ਤੇ ਹਲਕਾ ਅਬੋਹਰ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਸੁਧੀਰ ਭਾਦੂ ਨੇ ਹਲਕਾ ਅਬੋਹਰ ਦੇ ਪਿੰਡ ਦੀਵਾਨਖੇੜਾ ਵਿਖੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ | ਇਸ ਦੌਰਾਨ ਪਿੰਡ ਦੇ ਸਰਪੰਚ ਸੁਨੀਲ ਕੁਮਾਰ ਕੰਬੋਜ, ਪੰਚ ਪ੍ਰਵੀਤ ਕੁਮਾਰ, ਪੰਚ ਮੁਲਸੰਤ ਕੁਮਾਰ, ਪੰਚ ਸੰਦੀਪ ਕੁਮਾਰ ਆਦਿ ਨੇ ਦੱਸਿਆ ਕਿ ਵੈਸੇ ਤਾਂ ਇਸ ਪਿੰਡ 'ਚ ਪੀਣ ਦੇ ਪਾਣੀ, ਨਹਿਰੀ ਪਾਣੀ ਦੀ ਘਾਟ ਸਮੇਤ ਬਹੁਤ ਸਾਰੀਆਂ ਸਮੱਸਿਆਵਾਂ ਹਨ | ਪਰ ਸਾਡੇ ਪਿੰਡ ਦੀ ਫ਼ਿਰਨੀ ਜੋ ਕਿ ਇਕ ਬਹੁਤ ਵੱਡੀ ਸਮੱਸਿਆ ਹੈ | ਜੋ ਕਿ 20 ਸਾਲਾਂ ਤੋਂ ਨਰਕ ਬਣੀ ਹੋਈ ਹੈ | 20 ਸਾਲਾਂ ਵਿਚ ਕਈ ਸਰਕਾਰਾਂ ਆਈਆਂ ਤੇ ਕਈ ਸਰਕਾਰਾਂ ਆ ਕੇ ਚਲੀਆਂ ਗਈਆਂ | ਸਾਰੀਆਂ ਹੀ ਸਰਕਾਰਾਂ ਨੇ ਹੁਣ ਤੱਕ ਸਾਨੂੰ ਝੂਠੇ ਦਿਲਾਸਿਆਂ ਤੋਂ ਇਲਾਵਾ ਕੁੱਝ ਨਹੀਂ ਦਿੱਤਾ | ਸਕੂਲੀ ਵਿਦਿਆਰਥੀਆਂ ਨੂੰ ਹਰ ਰੋਜ਼ ਦੋਨੋਂ ਟਾਈਮ ਗਾਰੇ ਵਿਚੋਂ ਲੰਘ ਕੇ ਜਾਣਾ ਪੈਂਦਾ ਹੈ | ਇਸ ਮੌਕੇ ਸੁਧੀਰ ਭਾਦੂ ਨੇ ਪਿੰਡ ਵਾਸੀਆਂ ਨੂੰ ਯਕੀਨ ਦਿਵਾਇਆ ਕਿ ਆਉਣ ਵਾਲੀ ਕਾਂਗਰਸ ਸਰਕਾਰ ਬਣਦਿਆਂ ਸਾਰ ਪਹਿਲਾਂ ਕੰਮ ਪਿੰਡ ਦੀਵਾਨਖੇੜਾ ਦੀ ਫ਼ਿਰਨੀ ਪੱਕੀ ਕਰਨ ਦਾ ਹੀ ਹੋਵੇਗਾ | ਇਸ ਮੌਕੇ ਸਰਪੰਚ ਸੁਨੀਲ ਕੁਮਾਰ ਕੰਬੋਜ, ਨੰਬਰਦਾਰ ਚਿਮਨ ਲਾਲ, ਪੰਚ ਸੂਰਜ ਪਾਲ, ਪੰਚ ਸਤਨਾਮ ਦਾਸ, ਰਾਜ ਕੁਮਾਰ ਪੰਚ, ਭਜਨ ਲਾਲ, ਲੁਭਾਇਆ ਰਾਮ, ਸਰਵਨ ਜਾਖੜ ਆਦਿ ਹਾਜ਼ਰ ਸਨ |