ਤਾਰਾਗੜ੍ਹ, 15 ਜੁਲਾਈ (ਸੋਹਨ ਲਾਲ)-ਤਾਰਾਗੜ੍ਹ ਅਧੀਨ ਪੈਂਦੇ ਪਿੰਡ ਰਾਜੀ ਬੇਲੀ ਵਿਖੇ ਸ਼ਰੇਆਮ ਨਜਾਇਜ਼ ਮਾਈਨਿੰਗ ਹੋ ਰਹੀ ਹੈ | ਜਿਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ | ਸਰਕਾਰ ਵਲੋਂ ਨਜਾਇਜ਼ ਮਾਈਨਿੰਗ 'ਤੇ ਰੋਕ ਲਗਾਈ ਹੋਈ ਹੈ | ਪਰ ਫਿਰ ਵੀ ਪਿੰਡ ਅੰਦਰ ਨਜਾਇਜ਼ ਮਾਈਨਿੰਗ ਹੋ ਰਹੀ ਹੈ | ਰਾਤ ਨੰੂ 8 ਵਜੇ ਤੱਕ ਡਰਾਈਵਰ ਆਪਣੇ ਟਿੱਪਰ ਅਤੇ ਟਰੱਕ ਟਰਾਲੀਆਂ ਪਰਮਾਨੰਦ ਰੋਡ 'ਤੇ ਪੱਖੋਚੱਕ ਸੜਕ 'ਤੇ ਖੜ੍ਹੀਆਂ ਕਰਕੇ ਉੱਥੇ ਹੀ ਰਹਿੰਦੇ ਹਨ | ਪਰ ਬਾਅਦ ਵਿਚ ਇਹ ਡਰਾਈਵਰ ਆਪਣੀਆਂ ਗੱਡੀਆਂ ਲੈ ਕੇ ਰਾਤ ਨੰੂ ਰੇਤਾ ਬੱਜਰੀ ਲੈਣ ਲਈ ਪਿੰਡ ਰਾਜੀ ਬੇਲੀ ਵਿਚ ਜਾਂਦੇ ਹਨ, ਜਿੱਥੇ ਸ਼ਰੇਆਮ ਨਜਾਇਜ਼ ਮਾਈਨਿੰਗ ਹੁੰਦੀ ਹੈ | ਪਿੰਡ ਰਾਜੀ ਬੇਲੀ ਦੇ ਲੋਕਾਂ ਦਾ ਕਹਿਣਾ ਹੈ ਕਿ ਨਜਾਇਜ਼ ਮਾਈਨਿੰਗ ਬਹੁਤ ਹੀ ਵੱਡੇ ਪੱਧਰ 'ਤੇ ਹੋ ਰਹੀ ਹੈ | ਇਸ ਵਿਚ ਵੱਡੇ ਲੋਕਾਂ ਦਾ ਹੱਥ ਹੈ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕੋਈ ਵੀ ਸਰਕਾਰ ਆਏ | ਪਰ ਸਾਡੇ ਪਿੰਡ ਅੰਦਰ ਨਜਾਇਜ਼ ਮਾਈਨਿੰਗ ਨਹੀਂ ਰੁਕੀ, ਸਗੋਂ ਵਧਦੀ ਜਾ ਰਹੀ ਹੈ | ਜਿਸ ਕਾਰਨ ਪਿੰਡ ਦੇ ਪਾਣੀ ਦਾ ਪੱਧਰ ਦਿਨੋਂ ਦਿਨ ਹੇਠਾਂ ਜਾ ਰਿਹਾ ਹੈ | ਪਿੰਡ ਵਾਸੀਆਂ ਕਿਹਾ ਕਿ ਜੇਕਰ ਇਹ ਕੰਮ ਨਾ ਰੁਕਿਆ ਤਾਂ ਜ਼ਮੀਨਾਂ ਨੰੂ ਬਹੁਤ ਨੁਕਸਾਨ ਹੋਵੇਗਾ | ਪਿੰਡ ਵਾਸੀਆਂ ਨੇ ਮੁੱਖ ਮੰਤਰੀ ਪਾਸੋਂ ਮੰਗ ਕੀਤੀ ਕਿ ਪਿੰਡ ਅੰਦਰ ਹੋ ਰਹੀ ਨਜਾਇਜ਼ ਮਾਈਨਿੰਗ ਦੀ ਜਾਂਚ ਕਰਵਾਈ ਜਾਵੇ ਅਤੇ ਇਸ 'ਤੇ ਰੋਕ ਲਗਾਈ ਜਾਵੇ |