ਅਬੋਹਰ, 15 ਜੁਲਾਈ (ਵਿਵੇਕ ਹੂੜੀਆ)-ਅਬੋਹਰ ਇਲਾਕੇ ਅੰਦਰ ਲੁੱਟਾਂ ਖੋਹਾਂ ਤੇ ਚੋਰੀਆਂ ਦਾ ਸਿਲਸਿਲਾ ਬਦਸਤੂਰ ਜਾਰੀ ਹੈ | ਚੋਰੀਆਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ, ਲੋਕਾਂ ਕੋਲੋਂ ਸ਼ਰੇਆਮ ਬਾਜ਼ਾਰਾਂ 'ਚੋਂ ਮੋਬਾਈਲ ਖੋਹੇ ਜਾ ਰਹੇ ਹਨ | ਇੱਥੇ ਹੀ ਬੱਸ ਨਹੀਂ ਹੁਣ ਤਾਂ ਘਰਾਂ 'ਚ ਕਿਸੇ ਨਾ ਕਿਸੇ ਬਹਾਨੇ ਦਾਖ਼ਲ ਹੋ ਕੇ ਚੋਰੀ ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ | ਅਜਿਹਾ ਹੀ ਇਕ ਮਾਮਲਾ ਅਬੋਹਰ ਦੀ ਸੁੰਦਰ ਨਗਰੀ ਵਿਚ ਦੇਖਣ ਨੂੰ ਮਿਲਿਆ ਜਿੱਥੇ ਸਵੇਰੇ ਇਕ ਵਿਅਕਤੀ ਮਾਲਸ਼ ਕਰਨ ਦੇ ਬਹਾਨੇ ਇਕ ਬਜ਼ੁਰਗ ਜੋੜੇ ਦੇ ਘਰ 'ਚ ਦਾਖ਼ਲ ਹੋਇਆ ਤੇ ਅÏਰਤ 'ਤੇ ਹਮਲਾ ਕਰਕੇ ਉਸ ਦੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਤੇ ਫ਼ਰਾਰ ਹੋ ਗਿਆ | ਪੀੜਤ ਪਰਿਵਾਰ ਨੇ ਇਸ ਬਾਰੇ ਸਿਟੀ ਵਨ ਪੁਲਿਸ ਨੂੰ ਸੂਚਿਤ ਕੀਤਾ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਨੇੜਲੇ ਕੈਮਰਿਆਂ ਦੀ ਜਾਂਚ ਕਰ ਰਹੀ ਹੈ | ਜਾਣਕਾਰੀ ਅਨੁਸਾਰ ਸੁੰਦਰ ਨਗਰੀ ਗਲੀ ਨੰਬਰ 11 ਵਿਚ ਰਹਿਣ ਵਾਲੇ ਲਗਭਗ 72 ਸਾਲ ਦੇ ਵਿਨੋਦ ਸਚਦੇਵਾ ਬਹੁਤ ਬਿਮਾਰ ਹਨ ਤੇ ਉੱਠਣ ਤੋਂ ਅਸਮਰਥ ਹਨ, ਜਦੋਂ ਕਿ ਉਸ ਦੀ ਪਤਨੀ ਕੈਲਾਸ਼ ਵੀ ਬਜ਼ੁਰਗ ਹੈ ਤੇ ਦੋਵੇਂ ਇਸ ਘਰ 'ਚ ਇਕੱਲੇ ਰਹਿੰਦੇ ਹਨ | ਜਦੋਂ ਕਿ ਉਨ੍ਹਾਂ ਦਾ ਪੁੱਤਰ ਪਠਾਨਕੋਟ 'ਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ | ਅੱਜ ਸਵੇਰੇ ਲਗਭਗ 9:30 ਵਜੇ ਇਕ ਵਿਅਕਤੀ ਆਇਆ ਤੇ ਉਨ੍ਹਾਂ ਦਾ ਦਰਵਾਜ਼ਾ ਖੜਕਾਇਆ ਤੇ ਇਕ ਮਸ਼ਹੂਰ ਧਾਰਮਿਕ ਬਾਬਾ ਦਾ ਨਾਮ ਲੈਂਦਿਆਂ ਕਿਹਾ ਕਿ ਉਨ੍ਹਾਂ ਦੇ ਨੌਕਰਾਂ ਨੇ ਉਨ੍ਹਾਂ ਨੂੰ ਵਿਨੋਦ ਸਚਦੇਵਾ ਨੂੰ ਮਾਲਸ਼ ਕਰਵਾਉਣ ਲਈ ਭੇਜਿਆ ਹੈ | ਜਿਸ ਨਾਲ ਉਹ ਠੀਕ ਹੋ ਜਾਣਗੇ | ਜਦੋਂ ਅÏਰਤ ਨੇ ਦਰਵਾਜ਼ਾ ਖੋਲਿ੍ਹਆ ਤਾਂ ਉਹ ਵਿਅਕਤੀ ਘਰ ਆਇਆ ਅਤੇ ਵਿਨੋਦ ਦੀ ਮਾਲਸ਼ ਕਰਨ ਲੱਗਾ ਅਤੇ ਕੈਲਾਸ਼ ਰਾਣੀ ਨੂੰ ਸੋਨੇ ਦੀ ਚੀਜ਼ ਪਾ ਕੇ ਪਾਣੀ ਗਰਮ ਕਰਨ ਲਈ ਕਿਹਾ ਕਿ ਉਹ ਸੋਨੇ ਦਾ ਪਾਣੀ ਪੀ ਕੇ ਜਲਦੀ ਠੀਕ ਹੋ ਜਾਵੇਗਾ | ਜਦੋਂ ਉਹ ਰਸੋਈ ਵਿਚ ਪਾਣੀ ਗਰਮ ਕਰ ਰਹੀ ਸੀ ਤਾਂ ਉਕਤ ਅਣਪਛਾਤਾ ਵਿਅਕਤੀ ਰਸੋਈ ਵਿਚ ਗਿਆ ਤੇ ਅÏਰਤ ਨੂੰ ਕੁੱਝ ਸੁੰਘਾ ਕੇ ਬੇਹੋਸ਼ ਕਰਨ ਦੀ ਕੋਸ਼ਿਸ਼ ਕੀਤੀ | ਜਦੋਂ ਅÏਰਤ ਨੇ ਵਿਰੋਧ ਕੀਤਾ ਤਾਂ ਉਸ ਵਿਅਕਤੀ ਨੇ ਉਸ ਦੇ ਸਿਰ 'ਤੇ ਭਾਰੀ ਚੀਜ਼ ਨਾਲ ਵਾਰ ਕੀਤਾ ਅਤੇ ਉਸ ਦੀ ਸੋਨੇ ਦੀ ਚੂੜੀ, ਟਾਪਸ ਅਤੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ ਤੇ ਉੱਥੋਂ ਭੱਜ ਗਿਆ | ਅÏਰਤ ਨੇ ਕਿਸੇ ਤਰ੍ਹਾਂ ਆਪਣੇ ਗੁਆਂਢੀਆਂ ਨੂੰ ਸੂਚਿਤ ਕੀਤਾ | ਸੂਚਨਾ ਮਿਲਦੇ ਹੀ ਸੁੰਦਰ ਨਗਰੀ ਗਲੀ ਨੰਬਰ 6 ਵਿਚ ਰਹਿਣ ਵਾਲੇ ਵਿਨੋਦ ਦੇ ਛੋਟੇ ਭਰਾ ਹਰੀਸ਼ ਨੇ ਮੌਕੇ 'ਤੇ ਪਹੁੰਚ ਕੇ ਪੁਲਿਸ ਨੂੰ ਇਸ ਲੁੱਟ ਬਾਰੇ ਜਾਣਕਾਰੀ ਦਿੱਤੀ | ਥਾਣਾ ਇੰਚਾਰਜ ਪਰਮਜੀਤ ਕੁਮਾਰ ਨਾਲ ਗੱਲ ਕਰਨ 'ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲ ਗਈ ਹੈ ਅਤੇ ਪੁਲਿਸ ਕਰਮਚਾਰੀ ਮੌਕੇ 'ਤੇ ਪਹੁੰਚ ਗਏ ਹਨ ਤੇ ਜਾਂਚ ਕਰ ਰਹੇ ਹਨ | ਉਹ ਖ਼ੁਦ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨਗੇ | ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਕਿ ਕਿੰਨਾ ਨੁਕਸਾਨ ਹੋਇਆ ਹੈ |