25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਲੁਟੇਰਿਆਂ ਤੋਂ ਬਚਣ ਦੀ ਕੋਸ਼ਿਸ਼ 'ਚ ਗੱਡੀ ਪਲਟੀ

ਅਜੀਤ ਡੈਸਕ 27-12-2025
ਗੁਰਦਾਸਪੁਰ/ਦੀਨਾਨਗਰ, 26 ਦਸੰਬਰ (ਚੱਕਰਾਜਾ/ਸੋਢੀ)- ਗੁਰਦਾਸਪੁਰ ਵਿਚ ਚੋਰੀ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਵਿਚ ਲਗਾਤਾਰ ਇਜ਼ਾਫਾ ਹੁੰਦਾ ਦਿਖਾਈ ਦੇ ਰਿਹਾ ਹੈ | ਬੀਤੇ ਕੁਝ ਦਿਨਾਂ ਤੋਂ ਸ਼ਹਿਰ ਅੰਦਰ ਲਗਾਤਾਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ | ਅੱਜ ਵੀ ਗੁਰਦਾਸਪੁਰ ਦੇ ਬਾਈਪਾਸ 'ਤੇ ਸਕੂਟਰੀ ਸਵਾਰ ਦੋ ਨੌਜਵਾਨਾਂ ਨੇ ਇਕ ਟਾਟਾ 207 ਗੱਡੀ ਸਵਾਰਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਗੱਡੀ ਬੇਕਾਬੂ ਹੋ ਗਈ ਤੇ ਸੜਕ ਤੋਂ ਥੱਲੇ ਡਿਗ ਕੇ ਪਲਟ ਗਈ | ਹਾਲਾਂਕਿ ਇਸ ਦੁਰਘਟਨਾ ਵਿਚ ਕੋਈ ਜ਼ਖਮੀ ਨਹੀਂ ਹੋਇਆ ਪਰ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ | ਗੱਡੀ ਦੇ ਕੰਡਕਟਰ ਗੁਰਮੀਤ ਵਾਸੀ ਬਖਸ਼ੀਵਾਲ ਨੇ ਦੱਸਿਆ ਕਿ ਉਹ ਅਤੇ ਉਸ ਦਾ ਡਰਾਈਵਰ ਜੋਨੀ ਪਠਾਨਕੋਟ ਤੋਂ ਤੂੜੀ ਉਤਾਰ ਕੇ ਵਾਪਸ ਆ ਰਹੇ ਸਨ | ਉਨ੍ਹਾਂ ਕੋਲ ਲਗਪਗ 40 ਹਜ਼ਾਰ ਰੁਪਏ ਦੀ ਨਕਦੀ ਸੀ | ਜਦੋਂ ਉਹ ਬਾਈਪਾਸ ਦੇ ਕਰੀਬ ਪਹੁੰਚੇ ਤਾਂ ਦੋ ਸਕੂਟਰੀ ਸਵਾਰਾਂ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਤੇ ਕੁਝ ਅੱਗੇ ਜਾ ਕੇ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ | ਸਕੂਟਰੀ ਸਵਾਰਾਂ ਨੇ ਡਰਾਈਵਰ ਨੂੰ ਜਲਦੀ ਗੱਡੀ ਵਿਚ ਹੀ ਥੱਪੜ ਵੀ ਮਾਰਿਆ ਜਿਨ੍ਹਾਂ ਤੋਂ ਬਚਣ ਲਈ ਉਨ੍ਹਾਂ ਵਲੋਂ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਗੱਡੀ ਬੇਕਾਬੂ ਹੋ ਕੇ ਸੜਕ ਕਿਨਾਰੇ ਪਲਟ ਗਈ | ਇਹ ਦੇਖ ਕੇ ਸਕੂਟਰੀ ਸਵਾਰ ਮੌਕੇ ਤੋਂ ਭੱਜ ਗਏ | ਉਨ੍ਹਾਂ ਕਿਹਾ ਕਿ ਉਹ ਲੁੱਟ ਤੋਂ ਤਾਂ ਬਚ ਗਏ ਪਰ ਗੱਡੀ ਦਾ ਕਾਫ਼ੀ ਨੁਕਸਾਨ ਹੋਇਆ ਹੈ |
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀਆਂ ਸੰਗਤਾਂ ਨੇ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਆਰ.ਟੀ.ਓ. ਵਲੋਂ ਬਿਧੀਪੁਰ ਬਾਈਪਾਸ 'ਤੇ ਨਾਕੇ ਦੌਰਾਨ ਹੈਵੀ ਵਾਹਨਾਂ ਦੀ ਜਾਂਚ ਪੜ੍ਹਤਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।