25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਆਰ.ਟੀ.ਓ. ਵਲੋਂ ਬਿਧੀਪੁਰ ਬਾਈਪਾਸ 'ਤੇ ਨਾਕੇ ਦੌਰਾਨ ਹੈਵੀ ਵਾਹਨਾਂ ਦੀ ਜਾਂਚ ਪੜ੍ਹਤਾਲ

ਅਜੀਤ ਡੈਸਕ 27-12-2025
ਨੌਸ਼ਹਿਰਾ ਮੱਝਾ ਸਿੰਘ, 26 ਦਸੰਬਰ (ਰਵੀ ਭਗਤ)- ਨੈਸ਼ਨਲ ਹਾਈਵੇ ਦੇ ਬਿਧੀਪੁਰ ਬਾਈਪਾਸ 'ਤੇ ਨਾਕੇ ਦੌਰਾਨ ਆਰ.ਟੀ.ਓ. ਨਵਜੋਤ ਸ਼ਰਮਾ ਪੀ.ਸੀ.ਐਸ. ਵਲੋਂ ਆਉਣ-ਜਾਣ ਵਾਲੇ ਹੈਵੀ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਗਈ ਅਤੇ ਓਵਰਲੋਡ ਵਾਹਨ, ਵਿਦਆਊਟ ਟੈਕਸ, ਬਿਨਾਂ ਪਰਮਿਟ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ 2 ਲੱਖ 15 ਹਜ਼ਾਰ ਦੇ 7 ਚਲਾਨ ਵੀ ਕੱਟੇ ਗਏ | ਇਸ ਮੌਕੇ ਨਵਜੋਤ ਸ਼ਰਮਾ ਪੀ.ਸੀ.ਐਸ. ਨੇ ਕਿਹਾ ਕਿ ਸਰਦੀਆਂ ਦੌਰਾਨ ਧੁੰਦ ਦੇ ਦਿਨਾਂ 'ਚ ਇਹ ਅਭਿਆਨ ਚਲਾਇਆ ਜਾ ਰਿਹਾ ਹੈ ਤੇ ਹਰ ਓਵਰਲੋਡ ਤੇ ਸ਼ੱਕੀ ਵਾਹਨਾਂ 'ਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਦੇ ਨਿਯਮਾਂ ਨੂੰ ਅਪਨਾ ਕੇ ਹਰ ਨਾਗਰਿਕ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ | ਇਸ ਮੌਕੇ ਸ਼ੁਭਾਸ਼ ਏ.ਆਰ.ਟੀ.ਓ., ਤੇਗਬੀਰ ਸਿੰਘ, ਸਲਵਿੰਦਰ ਸਿੰਘ, ਹੀਰਾ ਸਿੰਘ ਸਮੇਤ ਹੋਰ ਪੁਲਿਸ ਪਾਰਟੀ ਹਾਜ਼ਰ ਸਨ |
ਪਿਛਲੀ ਖ਼ਬਰ ਲੁਟੇਰਿਆਂ ਤੋਂ ਬਚਣ ਦੀ ਕੋਸ਼ਿਸ਼ 'ਚ ਗੱਡੀ ਪਲਟੀ ਅਗਲੀ ਖ਼ਬਰ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਬੇਦੀ ਪਰਿਵਾਰ ਮਢਿਆਲਾ ਵਾਲਿਆਂ ਨੇ ਘੁਮਾਣ ਵਿਖੇ ਲਗਾਇਆ ਲੰਗਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।