24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਪਾਵਰਕਾਮ ਦੀ ਹਾਕੀ ਟੀਮ ਦੇ ਕਪਤਾਨ ਹਰਪ੍ਰੀਤ ਸਿੰਘ ਗਿੱਲ ਦਾ ਵਿਸ਼ੇਸ਼ ਸਨਮਾਨ

ਅਜੀਤ ਡੈਸਕ 27-12-2025
ਗੁਰਦਾਸਪੁਰ, 26 ਦਸੰਬਰ (ਚੱਕਰਾਜਾ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਹਾਕੀ ਟੀਮ ਵਲੋਂ ਮੱਧ ਪ੍ਰਦੇਸ਼ ਦੇ ਸ਼ਹਿਰ ਜਬਲਪੁਰ ਵਿਖੇ ਫਾਈਨਲ ਮੈਚ ਖੇਡਿਆ ਗਿਆ | ਇਸ ਮੈਚ ਵਿਚੋਂ ਟੀਮ ਨੇ ਗੋਲਡ ਮੈਡਲ ਜਿੱਤਿਆ ਹੈ | ਇਸ ਮੈਚ ਦੀ ਕਪਤਾਨੀ ਹਰਪ੍ਰੀਤ ਸਿੰਘ ਗਿੱਲ ਨੇ ਕੀਤੀ ਜੋ ਗੁਰਦਾਸਪੁਰ ਸਰਕਲ ਅਧੀਨ ਸਬ ਡਵੀਜ਼ਨ ਦੋਰਾਂਗਲਾ ਵਿਖੇ ਬਤੌਰ ਐਲ.ਡੀ.ਸੀ. ਵਜੋਂ ਕੰਮ ਕਰ ਰਹੇ ਹਨ | ਉਨ੍ਹਾਂ ਦਾ ਗੁਰਦਾਸਪੁਰ ਪਹੁੰਚਣ 'ਤੇ ਪੀ.ਐਸ.ਈ.ਬੀ. ਇੰਪਲਾਈਜ਼ ਫੈੱਡਰੇਸ਼ਨ ਏਟਕ ਤੇ ਖ਼ਾਸ ਕਰਕੇ ਉਪ ਮੁੱਖ ਇੰਜੀਨੀਅਰ ਹਲਕਾ ਗੁਰਦਾਸਪੁਰ ਅਮਿਤ ਸ਼ਰਮਾ ਤੇ ਵਧੀਕ ਨਿਗਰਾਨ ਇੰਜੀਨੀਅਰ ਮੰਡਲ ਗੁਰਦਾਸਪੁਰ ਕੁਲਦੀਪ ਸਿੰਘ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਸਾਡੇ ਸਰਕਲ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਹਰਪ੍ਰੀਤ ਸਿੰਘ ਗਿੱਲ ਨੇ ਮਹਿਕਮਾ ਪਾਵਰਕਾਮ ਦੀ ਹਾਕੀ ਟੀਮ ਦੇ ਕੈਪਟਨ ਵਜੋਂ ਨੁਮਾਇੰਦਗੀ ਕੀਤੀ ਤੇ ਟੀਮ ਨੇ ਗੋਲਡ ਮੈਡਲ ਜਿੱਤਿਆ | ਇਸ ਮੌਕੇ ਜਥੇਬੰਦੀ ਦੇ ਸਰਕਲ ਪ੍ਰਧਾਨ ਤੇ ਪੰਜਾਬ ਦੇ ਮੀਤ ਪ੍ਰਧਾਨ ਕਾਮਰੇਡ ਬਲਵਿੰਦਰ ਉਦੀਪੁਰ, ਸਰਕਲ ਸੁਪਰਡੈਂਟ ਗੁਰਜੀਤ ਸਿੰਘ, ਮੰਡਲ ਸੁਪਰਡੈਂਟ ਮੈਡਮ ਮਿਨਾਕਸ਼ੀ, ਮੰਡਲ ਅਕਾਊਟੈਂਟ ਅੰਮਿ੍ਤਪਾਲ ਸਿੰਘ ਤੋਂ ਇਲਾਵਾ ਸਾਹਿਬ ਸਿੰਘ ਧਾਲੀਵਾਲ, ਅਮਨਦੀਪ ਸਿੰਘ ਧਾਲੀਵਾਲ ਮੰਡਲ ਪ੍ਰਧਾਨ, ਜੇ.ਪੀ. ਜੰਜੂਆ ਮੰਡਲ ਸਕੱਤਰ, ਮਲਕੀਤ ਸਿੰਘ ਜੇ.ਈ., ਲਖਵਿੰਦਰ ਸਿੰਘ ਟਾਂਡਾ, ਮਲਕੀਤ ਸਿੰਘ ਤਿੱਬੜ, ਗੌਰਵ ਪਿ੍ਆ, ਬਲਜੀਤ ਸਿੰਘ ਹੁੰਦਲ, ਗੁਰਜੋਤ ਸਿੰਘ ਜੌੜਾ, ਰਣਜੀਤ ਸਿੰਘ ਦੋਰਾਂਗਲਾ, ਨਿਸ਼ਾਨ ਸਿੰਘ ਸੋਹਲ, ਰੂਪ ਲਾਲ, ਅਸ਼ੋਕ ਕੁਮਾਰ ਆਦਿ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਜੀ.ਟੀ.ਬੀ.ਆਈ. ਸਕੂਲ ਵਿਖੇ ਸ਼ਹੀਦੀ ਹਫ਼ਤਾ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ 'ਚ 112 ਪਿੰਡ ਸ਼ਾਮਿਲ ਕਰਨ ਦਾ ਪ੍ਰਸਤਾਵ ਪਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।