03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਪ੍ਰੇਮ ਪਬਲਿਕ ਸਕੂਲ 'ਚ ਇਨਾਮ ਵੰਡ ਸਮਾਰੋਹ ਕਰਵਾਇਆ

ਅਜੀਤ ਡੈਸਕ 25-12-2025
ਬਟਾਲਾ, 24 ਦਸੰਬਰ (ਸਤਿੰਦਰ ਸਿੰਘ)-ਪ੍ਰੇਮ ਪਬਲਿਕ ਸਕੂਲ, ਕਾਹਨੂੰਵਾਨ ਰੋਡ ਸ਼ਾਂਤੀ ਨਗਰ ਬਟਾਲਾ ਵਿਚ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਏ-ਦਰਜਾ, ਬੀ-ਦਰਜਾ ਤੇ ਸੀ-ਦਰਜਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਨ ਲਈ ਮੁੱਖ ਮਹਿਮਾਨ ਵਜੋਂ ਸ: ਯਾਦਵਿੰਦਰ ਸਿੰਘ ਇੰਸਪੈਕਟਰ (ਬੀ.ਐੱਸ.ਐੱਫ.) ਉਚੇਚੇ ਤੌਰ 'ਤੇ ਪਹੁੰਚੇ | ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਜਗਦੀਪ ਕੌਰ ਮੈਡੀਕਲ ਅਫਸਰ (ਬੀ.ਐਸ.ਐਫ.) ਤੇ ਮਾਤਾ ਸੁਖਵਿੰਦਰ ਕੌਰ ਵੀ ਉਚੇਚੇ ਤੌਰ 'ਤੇ ਪਹੁੰਚੇ | ਪਿ੍ੰਸੀਪਲ ਤਜਿੰਦਰ ਸਿੰਘ ਪਦਮ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ | ਉਪਰੰਤ ਸੁਰਜੀਤ ਸਿੰਘ ਪਦਮ (ਲਾਇਨਜ਼), ਤਕਦੀਰ ਸਿੰਘ ਪਦਮ, ਰਜਿੰਦਰ ਸਿੰਘ ਪਦਮ, ਕੁਲਦੀਪ ਸਿੰਘ ਪਦਮ ਨੇ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ | ਇਸ ਤੋਂ ਇਲਾਵਾ ਇੰਚਾਰਜ ਹਰਪ੍ਰੀਤ ਕੌਰ, ਅਧਿਆਪਿਕਾ ਜਸਵਿੰਦਰ ਕੌਰ, ਮਨਿੰਦਰ ਕੌਰ, ਇੰਦਰਪ੍ਰੀਤ ਕੌਰ, ਅਲੀਸ਼ਾ, ਰਣਜੀਤ ਕੌਰ, ਕੁਲਵਿੰਦਰ ਕੌਰ ਕਲਸੀ, ਰਾਜਵਿੰਦਰ ਕੌਰ, ਸਿਮਰਨ ਕੌਰ, ਗੁਰਮੀਤ ਕੌਰ, ਬੰਧਨਾਂ, ਪਵਨਪ੍ਰੀਤ ਕੌਰ, ਸੁਖਵਿੰਦਰ ਕੌਰ, ਗੁਰਵਿੰਦਰ ਕੌਰ, ਅਮਰਜੀਤ ਕੌਰ, ਬਿਕਰਮ ਸਿੰਘ ਤੇ ਬੱਚਿਆਂ ਦੇ ਮਾਤਾ-ਪਿਤਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ <br/> ਅਗਲੀ ਖ਼ਬਰ ਮੋਤੀ ਭਾਟੀਆ ਤੇ ਸਾਥੀਆਂ ਵਲੋਂ ਵੋਟਰਾਂ ਦਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।