03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਮੋਤੀ ਭਾਟੀਆ ਤੇ ਸਾਥੀਆਂ ਵਲੋਂ ਵੋਟਰਾਂ ਦਾ ਧੰਨਵਾਦ

ਅਜੀਤ ਡੈਸਕ 25-12-2025
ਡੇਹਰੀਵਾਲ ਦਰੋਗਾ, 24 ਦਸੰਬਰ (ਹਰਦੀਪ ਸਿੰਘ ਸੰਧੂ)- ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵਲੋਂ ਬਲਾਕ ਕਾਹਨੂੰਵਾਨ ਅੰਦਰ ਵੱਡੀ ਗਿਣਤੀ ਵਿਚ ਚੋਣਾਂ ਜਿੱਤਣ 'ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਚੇਅਰਮੈਨ ਕੁਲਵੰਤ ਸਿੰਘ ਮੋਤੀ ਭਾਟੀਆ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਾਹਨੂੰਵਾਨ ਵਾਸੀ ਵੋਟਰਾਂ ਦਾ ਵਿਸ਼ੇਸ਼ ਤੌਰ 'ਤੇੇ ਧੰਨਵਾਦ ਕੀਤਾ | ਕੁਲਵੰਤ ਸਿੰਘ ਮੋਤੀ ਭਾਟੀਆ ਤੇ ਉਂਕਾਰ ਸਿੰਘ ਸੈਣੀ ਨੇ ਕਿਹਾ ਕਿ ਕਾਹਨੂੰਵਾਨ ਵਾਸੀਆਂ ਵਲੋਂ ਜੋ ਕਾਂਗਰਸ ਦੇ ਹੱਕ 'ਚ ਬਹੁਮਤ ਦਾ ਫਤਵਾ ਦਿੱਤਾ ਗਿਆ ਹੈ, ਇਸ ਦੇ ਉਹ ਸਦਾ ਰਿਣੀ ਰਹਿਣਗੇ | ਮੋਤੀ ਭਾਟੀਆ ਤੇ ਸਾਥੀਆਂ ਵਲੋਂ ਪ੍ਰਤਾਪ ਸਿੰਘ ਬਾਜਵਾ ਦਾ ਵੀ ਧੰਨਵਾਦ ਕੀਤਾ, ਜਿਨਾਂ ਦੀ ਬਦੌਲਤ ਇਸ ਜ਼ੋਨ ਵਿਚ ਕਾਂਗਰਸ ਪਾਰਟੀ ਦਾ ਉਮੀਦਵਾਰ ਜੇਤੂ ਹੋਇਆ | ਇਸ ਮੌਕੇ ਸਾਬਕਾ ਸਰਪੰਚ ਜਸਪਾਲ ਸਿੰਘ, ਸਾਹਿਬ ਸਿੰਘ, ਠਾਕੁਰ ਜਨਕ ਰਾਜ, ਠਾਕੁਰ ਰਮੇਸ਼ ਸਿੰਘ, ਸਤਨਾਮ ਸਿੰਘ ਮੋਨੂ ਭਾਟੀਆ, ਠਾਕੁਰ ਬਲਰਾਮ ਸਿੰਘ, ਮਨਮੋਹਨ ਸਿੰਘ ਭਾਟੀਆ, ਦਲੇਰ ਸਿੰਘ, ਲਸ਼ਕਰ ਸਿੰਘ, ਸਤਨਾਮ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪ੍ਰੇਮ ਪਬਲਿਕ ਸਕੂਲ 'ਚ ਇਨਾਮ ਵੰਡ ਸਮਾਰੋਹ ਕਰਵਾਇਆ ਅਗਲੀ ਖ਼ਬਰ ਗੁ. ਸ੍ਰੀ ਗਰਨਾ ਸਾਹਿਬ ਬੋਦਲ ਦੇ ਗ੍ਰੰਥੀ ਸਿੰਘ ਸਰਬਜੀਤ ਸਿੰਘ ਦਾ ਦਿਹਾਂਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।