03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ <br/>

ਅਜੀਤ ਡੈਸਕ 25-12-2025
ਗੁਰਦਾਸਪੁਰ, 24 ਦਸੰਬਰ (ਪੰਕਜ ਸ਼ਰਮਾ)- ਸਾਹਿਤ ਸਭਾ ਗੁਰਦਾਸਪੁਰ ਵਲੋਂ ਮੁਹੱਲਾ ਮਹਾਰਾਜਾ ਰਣਜੀਤ ਸਿੰਘ ਨਗਰ ਦੇ ਨਿਵਾਸੀਆਂ ਦੇ ਸਹਿਯੋਗ ਨਾਲ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਨੂੰ ਸਮਰਪਿਤ ਚੌਥਾ ਧਾਰਮਿਕ ਕਵੀ ਸਮਾਗਮ ਸਾਹਿਬਜ਼ਾਦਾ ਪਾਰਕ ਵਿਖੇ ਸਭਾ ਦੇ ਪ੍ਰਧਾਨ ਜੇ.ਪੀ. ਸਿੰਘ ਖਰਲਾਂ ਵਾਲਾ, ਮੱਖਣ ਕੋਹਾੜ ਸੀਨੀਅਰ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬ, ਤਰਸੇਮ ਸਿੰਘ ਭੰਗੂ ਪ੍ਰਧਾਨ ਪੰਜਾਬੀ ਸਾਹਿਤ ਸਭਾ, ਤਰਲੋਚਨ ਸਿੰਘ ਲੱਖੋਵਾਲ ਪ੍ਰਧਾਨ ਤਰਕਸ਼ੀਲ ਸੁਸਾਇਟੀ ਤੇ ਸੁਰਜੀਤ ਸਿੰਘ ਮਾਨ ਪ੍ਰਧਾਨ ਮੁਹੱਲਾ ਕਮੇਟੀ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | ਗੁਰਮੀਤ ਸਿੰਘ ਬਾਜਵਾ ਜਨਰਲ ਸਕੱਤਰ ਇਪਟਾ ਗੁਰਦਾਸਪੁਰ ਨੇ ਸਟੇਜ ਸਕੱਤਰ ਨੇ ਭੂਮਿਕਾ ਨਿਭਾਈ | ਜਦੋਂ ਕਿ ਜੀ.ਐਸ. ਪਾਹੜਾ ਨੇ ਕਵੀਆਂ, ਸਾਹਿਤਕਾਰਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਡਾ: ਬਖਸ਼ਪ੍ਰੀਤ ਸਿੰਘ ਦੀ ਅਗਵਾਈ 'ਚ ਨਿਊ ਕੈਰੀਅਰ ਅਕੈਡਮੀ ਪਾਹੜਾ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੌਕੇ ਗੁਰਮੀਤ ਸਿੰਘ ਬਾਜਵਾ, ਗੁਰਸ਼ਰਨਜੀਤ ਸਿੰਘ ਖੋਜੇਪੁਰੀ, ਬੂਟਾ ਰਾਮ ਆਜ਼ਾਦ, ਜਨਕ ਰਾਜ ਰਾਠੌਰ, ਵਿਜੇ ਅਗਨੀਹੋਤਰੀ ਬਟਾਲਾ, ਰਜਿੰਦਰ ਸਿੰਘ ਰਾਜ ਕਲਾਨੌਰ, ਲਖਵਿੰਦਰ ਸਿੰਘ ਬਿਸ਼ਨਕੋਟ, ਕੁਲਦੀਪ ਸਿੰਘ ਘਾਂਗਲਾ, ਹੀਰਾ ਸਿੰਘ ਸੈਨਪੁਰ, ਸ਼ੀਤਲ ਸਿੰਘ ਗੁਨੋਪੁਰੀ, ਵਿਜੇ ਭੁੱਲਾ ਗਾਇਕ, ਵਿਜੇ ਬੱਧਣ, ਕੁਲਜੀਤ ਸਿੰਘ ਰੰਧਾਵਾ, ਬੋਧਰਾਜ ਕੌਂਟਾ, ਰਘਬੀਰ ਸਿੰਘ ਚਾਹਲ, ਹਰਮਨਦੀਪ ਸਿੰਘ ਬਿਸ਼ਨਕੋਟ, ਨਰਿੰਦਰ ਸਿੰਘ ਕਾਹਲੋਂ, ਬੇਟੀ ਮਨਪ੍ਰੀਤ ਕੌਰ ਤੇ ਬੇਟੀ ਰੀਤਿਕਾ ਨੇ ਹਾਜ਼ਰੀ ਲਗਵਾਈ | ਕਵੀਆਂ ਤੇ ਸਾਹਿਤਕਾਰਾਂ ਨੇ ਸਾਹਿਬਜ਼ਾਦਿਆਂ ਦੀ ਮਹਿਮਾ 'ਚ ਗੀਤ ਗਾਏ | ਸਮਾਗਮ ਵਿਚ ਜ਼ਿਲ੍ਹਾ ਭਾਸ਼ਾ ਵਿਭਾਗ ਵਲੋਂ ਸ਼ਾਮ ਸਿੰਘ ਤੇ ਮਨਦੀਪ ਸਿੰਘ ਨੇ ਧਾਰਮਿਕ ਤੇ ਸਮਾਜਿਕ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ | ਇਸ ਮੌਕੇ ਜਸਵੰਤ ਸਿੰਘ ਪਾਹੜਾ, ਜਗਜੀਤ ਸਿੰਘ ਕਾਹਲੋਂ, ਕੈਪਟਨ ਨਿਹਾਲ ਸਿੰਘ, ਹਜ਼ੂਰ ਸਿੰਘ, ਸੁਲੱਖਣ ਕੁਮਾਰ, ਰਮੇਸ਼ ਸਿੰਘ, ਡਾ: ਪ੍ਰਗਟ ਮਸੀਹ ਗਿੱਲ, ਹਰਿੰਦਰ ਸਿੰਘ, ਬਾਊ ਹੰਸ ਰਾਜ ਚੇਅਰਮੈਨ ਐਸ.ਸੀ.ਬੀ.ਸੀ. ਯੂਨੀਅਨ, ਪਿੰਟਾ ਭੰਡਾਰੀ ਕਲਾਨੌਰ, ਜਤਿੰਦਰ ਆਜ਼ਾਦ ਫ਼ਿਲਮ ਨਿਰਮਾਤਾ, ਇੰਸਪੈਕਟਰ ਦਲਜੀਤ ਸਿੰਘ ਧਾਰੀਵਾਲ ਤੋਂ ਇਲਾਵਾ ਹੋਰ ਸਰੋਤੇ ਹਾਜ਼ਰ ਸਨ |

ਪਿਛਲੀ ਖ਼ਬਰ ਪਾਵਨ ਤਖ਼ਤਾਂ ਵਾਲੇ ਸ਼ਹਿਰਾਂ ਨੂੰ ਪਵਿੱਤਰ ਦਰਜਾ ਦੇਣਾ ਭਗਵੰਤ ਮਾਨ ਸਰਕਾਰ ਦਾ ਇਤਿਹਾਸਕ ਫ਼ੈਸਲਾ : ਗੁਰਦੀਪ ਸਿੰਘ ਰੰਧਾ... ਅਗਲੀ ਖ਼ਬਰ ਪ੍ਰੇਮ ਪਬਲਿਕ ਸਕੂਲ 'ਚ ਇਨਾਮ ਵੰਡ ਸਮਾਰੋਹ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।