15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਇਮਾਮ ਖੋਮੈਨੀ ਮੈਮੋਰੀਅਲ ਟਰੱਸਟ ਨੇ ਬਾਬਾ ਸ੍ਰੀ ਚੰਦ ਖਾਲਸਾ ਕਾਲਜ ਦਾ ਕੀਤਾ ਦੌਰਾ

ਅਜੀਤ ਡੈਸਕ 07-12-2025
ਗੁਰਦਾਸਪੁਰ, 6 ਦਸੰਬਰ (ਚੱਕਰਾਜਾ)- ਅੱਜ ਬਾਬਾ ਸ੍ਰੀ ਚੰਦ ਖਾਲਸਾ ਕਾਲਜ ਫਾਰ ਵੁਮੈਨ ਗਾਹਲੜੀ ਦਾ ਇਮਾਮ ਖੋਮੈਨੀ ਮੈਮੋਰੀਅਲ ਟਰੱਸਟ ਦੇ ਮੈਂਬਰਾਂ ਵਲੋਂ ਦੌਰਾ ਕੀਤਾ ਗਿਆ | ਇਸ ਮੌਕੇ ਟਰੱਸਟ ਮੈਂਬਰਾਂ ਵਲੋਂ ਪਿਛਲੇ ਦਿਨੀਂ ਇਸ ਖੇਤਰ ਵਿਚ ਆਏ ਹੜ੍ਹਾਂ ਕਾਰਨ ਇਲਾਕਾ ਪ੍ਰਭਾਵਿਤ ਹੋਣ 'ਤੇ ਉਨ੍ਹਾਂ ਵਲੋਂ ਵਿਦਿਆਰਥਣਾਂ ਦੀਆਂ ਸਹੂਲਤਾਂ ਨੰੂ ਮੁੱਖ ਰੱਖਦੇ ਹੋਏ 25 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ ਜਿਸ ਨਾਲ ਕਾਲਜ ਵਲੋਂ ਵਿਦਿਆਰਥਣਾਂ ਲਈ ਕੋਟੀਆਂ ਤੇ ਬੂਟ ਖਰੀਦ ਕੇ ਵਿਦਿਆਰਥਣਾਂ ਨੰੂ ਵੰਡੇ ਗਏ | ਇਸ ਮੌਕੇ ਕਾਲਜ ਕੋਆਰਡੀਨੇਟਰ ਹਰਦੀਪ ਕੌਰ, ਗੁਰਦੁਆਰਾ ਟਾਹਲੀ ਸਾਹਿਬ ਦੇ ਮੈਨੇਜਰ ਹਰਜੀਤ ਸਿੰਘ ਵਲੋਂ ਟਰੱਸਟ ਦੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਜਿਨ੍ਹਾਂ ਵਲੋਂ ਵਿਦਿਆਰਥਣਾਂ ਦੀਆਂ ਸਹੂਲਤਾਂ ਨੰੂ ਸਮਝਦੇ ਹੋਏ ਉਨ੍ਹਾਂ ਦੀ ਸਹਾਇਤਾ ਕੀਤੀ | ਇਸ ਮੌਕੇ ਸਟਾਫ਼ ਮੈਂਬਰ ਵੀ ਹਾਜ਼ਰ ਸੀ |
ਪਿਛਲੀ ਖ਼ਬਰ ਗੋਹਤ ਪੋਖਰ 5 ਨੰਬਰ ਜ਼ੋਨ ਤੋਂ ਸੀਨੀਅਰ ਕਾਂਗਰਸੀ ਆਗੂ ਬਲਜਿੰਦਰ ਸਿੰਘ ਬਿੱਲੂ ਨੇ ਕੀਤੇ ਪੇਪਰ ਦਾਖ਼ਲ ਅਗਲੀ ਖ਼ਬਰ ਮਾ. ਜੌਹਰ ਸਿੰਘਸ਼ਹੀਦੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ : ਮਾ. ਜੌਹਰ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।