15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਮਾ. ਜੌਹਰ ਸਿੰਘਸ਼ਹੀਦੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ : ਮਾ. ਜੌਹਰ ਸਿੰਘ <br/>

ਅਜੀਤ ਡੈਸਕ 07-12-2025
ਘੱਲੂਘਾਰਾ ਸਾਹਿਬ, 6 ਦਸੰਬਰ (ਪਰਮ ਮਿਨਹਾਸ)-ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਘੱਲੂਘਾਰਾ ਸਾਹਿਬ ਛੰਭ ਕਾਹਨੂੰਵਾਨ ਵਿਖੇ 10 ਤੇ 11 ਦਸੰਬਰ ਨੂੰ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ | ਇਸ ਸਬੰਧੀ ਮੁੱਖ ਸੇਵਾਦਾਰ ਮਾ. ਜੌਹਰ ਸਿੰਘ ਨੇ ਦੱਸਿਆ ਕਿ ਇਤਿਹਾਸਕ ਅਸਥਾਨ ਗੁਰਦੁਆਰਾ ਘੱਲੂਘਾਰਾ ਸਾਹਿਬ ਜਿੱਥੇ ਮਈ 1746 ਈਸਵੀਂ ਨੂੰ ਯਹੀਆ ਖਾਂ ਦੀਆਂ ਫੌਜਾਂ ਦਾ ਖਾਲਸੇ ਦੀਆਂ ਫੌਜਾਂ ਨਾਲ ਭਾਰੀ ਯੁੱਧ ਹੋਇਆ, ਜਿਸ ਵਿਚ ਦੇਸ਼ ਅਤੇ ਕੌਮ ਦੀ ਖਾਤਰ 11000 ਸਿੰਘ, ਸਿੰਘਣੀਆਂ ਨੇ ਸ਼ਹੀਦੀਆਂ ਪਾਈਆਂ, ਸਿੱਖ ਇਤਿਹਾਸ ਵਿਚ ਇਸ ਯੁੱਧ ਨੂੰ ਪਹਿਲੇ ਘੱਲੂਘਾਰੇ ਦੇ ਨਾਂਅ 'ਤੇ ਯਾਦ ਕੀਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਗੁਰਦੁਆਰਾ ਘੱਲੂਘਾਰਾ ਸਾਹਿਬ ਦੇ ਮਹਾਨ ਕੌਮੀ ਸ਼ਹੀਦਾਂ ਦੀ ਯਾਦ ਵਿਚ ਦੋ ਦਿਨਾਂ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ | 11 ਦਸੰਬਰ ਨੂੰ 11 ਵਜੇ ਨਾਲ ਅੰਮਿ੍ਤ ਸੰਚਾਰ ਕਰਵਾਇਆ ਜਾਵੇਗਾ | ਸਮਾਗਮਾਂ ਦੌਰਾਨ ਭਾਈ ਮਨਦੀਪ ਸਿੰਘ ਹਜ਼ੂਰੀ ਰਾਗੀ ਜਥਾ ਘੱਲੂਘਾਰਾ ਸਾਹਿਬ, ਭਾਈ ਗੁਰਮੇਜ ਸਿੰਘ ਬੀ.ਏ. ਢਾਡੀ ਜਥਾ, ਭਾਈ ਸ਼ਮਸ਼ੇਰ ਸਿੰਘ ਖੁੰਡਾ ਢਾਡੀ ਜਥਾ, ਭਾਈ ਸਿਮਰਨਜੀਤ ਸਿੰਘ ਕਥਾਵਾਚਕ, ਭਾਈ ਸਚਿਨਦੀਪ ਸਿੰਘ ਬੀਬੀਆਂ ਦਾ ਢਾਡੀ ਜਥਾ, ਭਾਈ ਹਰਦੇਵ ਸਿੰਘ, ਭਾਈ ਕੁਲਵੀਰ ਸਿੰਘ ਪਾਰਸ ਕਵੀਸ਼ਰੀ ਜਥਾ, ਬਾਬਾ ਅਵਤਾਰ ਸਿੰਘ ਧੂਲਕੋਟ ਵਾਲੇ ਪਹੁੰਚ ਰਹੇ ਹਨ |

ਪਿਛਲੀ ਖ਼ਬਰ ਇਮਾਮ ਖੋਮੈਨੀ ਮੈਮੋਰੀਅਲ ਟਰੱਸਟ ਨੇ ਬਾਬਾ ਸ੍ਰੀ ਚੰਦ ਖਾਲਸਾ ਕਾਲਜ ਦਾ ਕੀਤਾ ਦੌਰਾ ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ 'ਚ ਪਿੰਡ ਤੱਤਲਾ ਤੋਂ ਨੌਜਵਾਨ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ 'ਚ ਹੋਏ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।