15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਗੋਹਤ ਪੋਖਰ 5 ਨੰਬਰ ਜ਼ੋਨ ਤੋਂ ਸੀਨੀਅਰ ਕਾਂਗਰਸੀ ਆਗੂ ਬਲਜਿੰਦਰ ਸਿੰਘ ਬਿੱਲੂ ਨੇ ਕੀਤੇ ਪੇਪਰ ਦਾਖ਼ਲ

ਅਜੀਤ ਡੈਸਕ 07-12-2025
ਬਲਜਿੰਦਰ ਸਿੰਘ ਬਿੱਲੂ


ਗੁਰਦਾਸਪੁਰ, 6 ਦਸੰਬਰ (ਅਸ਼ੋਕ ਸ਼ਰਮਾ)- ਗੋਹਤ ਪੋਖਰ 5 ਨੰਬਰ ਜ਼ੋਨ ਜ਼ਿਲ੍ਹਾ ਪ੍ਰੀਸ਼ਦ ਤੋਂ ਸੀਨੀਅਰ ਕਾਂਗਰਸੀ ਆਗੂ ਤੇ ਮੌਜੂਦਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਉੱਘੇ ਕਾਰੋਬਾਰੀ ਬਲਜਿੰਦਰ ਸਿੰਘ ਬਿੱਲੂ ਨੇ ਪੇਪਰ ਨਾਮਜ਼ਦ ਕਰਨ ਤੋਂ ਬਾਅਦ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਚਾਰ ਵਾਰ ਪਿੰਡ ਭਟੀਆ ਦੇ ਸਰਪੰਚ, ਵਾਈਸ ਚੇਅਰਮੈਨ ਲੈਂਡ ਮਾਰਟਗੇਜ਼ ਬੈਂਕ ਗੁਰਦਾਸਪੁਰ, ਪਿੰਡ ਦੀ ਐਗਰੀਕਲਚਰ ਸੁਸਾਇਟੀ ਦੇ ਪ੍ਰਧਾਨ, ਚੇਅਰਮੈਨ ਮਾਰਕਿਟ ਕਮੇਟੀ ਗੁਰਦਾਸਪੁਰ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਚੱਲ ਰਹੇ ਹਨ | ਉਨ੍ਹਾਂ ਦੱਸਿਆ ਕਿ ਉਹ ਹਮੇਸ਼ਾ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰਦੇ ਆ ਰਹੇ ਹਨ ਅਤੇ ਉਨ੍ਹਾਂ ਲੋਕਾਂ ਦੇ ਪਿਆਰ ਸਦਕੇ ਕਈ ਮੁਕਾਮ ਹਾਸਲ ਕੀਤੇ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੀ ਚੋਣ ਪ੍ਰਚਾਰ ਪਿੰਡਾਂ ਵਿਚ ਸ਼ੁਰੂ ਕਰ ਰਿਹਾ ਹਾਂ ਤੇ ਲੋਕਾਂ ਵਲੋਂ ਪੂਰਾ ਪਿਆਰ ਮਿਲ ਰਿਹਾ ਹੈ ਤੇ ਲੋਕ ਇਸ ਸਮੇਂ ਮੌਜੂਦਾ ਸਰਕਾਰ ਪ੍ਰਤੀ ਕਾਫ਼ੀ ਦੁਖੀ ਦੇਖੇ ਗਏ ਹਨ | ਗੁਰਦਾਸਪੁਰ ਦੇ ਪਿੰਡਾਂ ਦੇ ਵੋਟਰ ਬਹੁਤ ਸੂਝਵਾਨ ਤੇ ਹਮੇਸ਼ਾ ਹੀ ਕਾਂਗਰਸ ਪਾਰਟੀ ਨੰੂ ਤਰਜ਼ੀਹ ਦਿੰਦੇ ਹਨ | ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੀ ਪਿੰਡਾਂ ਤੇ ਗੁਰਦਾਸਪੁਰ ਸ਼ਹਿਰ ਅੰਦਰ ਕਾਫ਼ੀ ਪੱਕੜ ਮਜ਼ਬੂਤ ਹੈ | ਇਹ ਸੀਟ ਕਾਂਗਰਸ ਪਾਰਟੀ ਦੀ ਝੋਲੀ 'ਚ ਹੀ ਜਾਵੇਗੀ ਤੇ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ |
ਪਿਛਲੀ ਖ਼ਬਰ ਪੰਜਗਰਾਈਆਂ ਤੋਂ ਕਾਂਗਰਸ ਪਾਰਟੀ ਨੇ ਸਤਿੰਦਰ ਕੌਰ ਨੂੰ ਉਮੀਦਵਾਰ ਐਲਾਨਿਆ <br/> ਅਗਲੀ ਖ਼ਬਰ ਇਮਾਮ ਖੋਮੈਨੀ ਮੈਮੋਰੀਅਲ ਟਰੱਸਟ ਨੇ ਬਾਬਾ ਸ੍ਰੀ ਚੰਦ ਖਾਲਸਾ ਕਾਲਜ ਦਾ ਕੀਤਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।