19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਫ਼ਿਨਲੈਂਡ ਵਿਖੇ 21 ਦਿਨਾਂ ਦੀ ਸਿਖਲਾਈ ਪ੍ਰਾਪਤ ਕਰਨ ਗਏ ਸਰਕਾਰੀ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਰਾਜੀਵ ਕੰਡਾ ਵਾਪਸ ਪਰਤੇ

ਫਿਨਲੈਂਡ ਵਿਖੇ ਸਿਖਲਾਈ ਪ੍ਰਾਪਤ ਕਰ ਵਾਪਸ ਪਰਤੀ ਅਧਿਆਪਕਾ ਰਾਜੀਵ ਕੰਡਾ ਦਾ ਸਨਮਾਨ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਕਮਲਦੀਪ ਕੌਰ ਅਤੇ ਡੀ.ਜੀ. ਸਿੰਘ | ਅਜੀਤ ਤਸਵੀਰ <br/> 04-12-2025
ਘਰੋਟਾ, 3 ਦਸੰਬਰ (ਸੰਜੀਵ ਗੁਪਤਾ)- ਪੰਜਾਬ ਸਕੂਲ ਸਿੱਖਿਆ ਵਿਭਾਗ ਸਕੂਲਾਂ ਦੇ ਢਾਂਚਾਗਤ ਵਿਕਾਸ ਅਤੇ ਸਿੱਖਿਆ ਸੁਧਾਰਾਂ ਨੂੰ ਲਾਗੂ ਕਰਨ ਲਈ ਵਚਨਬੱਧ ਹੈ ਜਿਸ ਤਹਿਤ ਪੰਜਾਬ ਦੇ 72 ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ 21 ਦਿਨਾਂ ਦੀ ਅੰਤਰਰਾਸ਼ਟਰੀ ਸਿਖਲਾਈ ਲਈ ਪ੍ਰਾਇਮਰੀ ਸਿੱਖਿਆ ਲਈ ਮਸ਼ਹੂਰ ਦੇਸ਼ ਫ਼ਿਨਲੈਂਡ ਵਿਖੇ ਭੇਜਿਆ ਗਿਆ ਸੀ | ਇਸ 'ਚ ਜ਼ਿਲ੍ਹਾ ਪਠਾਨਕੋਟ ਦੇ ਸਰਕਾਰੀ ਪ੍ਰਾਇਮਰੀ ਸਕੂਲ ਨਲੂੰਗਾ ਤੋਂ ਈ.ਟੀ.ਟੀ. ਅਧਿਆਪਕਾ ਰਾਜੀਵ ਕੰਡਾ ਅੰਤਰਰਾਸ਼ਟਰੀ ਸਿਖਲਾਈ ਪ੍ਰੋਗਰਾਮ 'ਚ ਹਿੱਸਾ ਲੈ ਕੇ ਵਾਪਸ ਪਰਤੀ ਹੈ | ਫਿਨਲੈਂਡ ਟਰੇਨਿੰਗ ਤੋਂ ਵਾਪਸ ਪਰਤਣ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਕਮਲਦੀਪ ਕੌਰ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਡੀ.ਜੀ. ਸਿੰਘ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਅਧਿਆਪਕਾ ਰਾਜੀਵ ਕੰਡਾ ਦੀ ਹੌਸਲਾ-ਅਫਜ਼ਾਈ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਕਮਲਦੀਪ ਕੌਰ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਡੀ.ਜੀ. ਸਿੰਘ ਨੇ ਕਿਹਾ ਕਿ ਮੈਰਿਟ ਦੇ ਆਧਾਰ 'ਤੇ ਚੁਣੀ ਗਈ ਅਧਿਆਪਕ ਰਾਜੀਵ ਕੰਡਾ ਪ੍ਰਾਇਮਰੀ ਸਿੱਖਿਆ ਲਈ ਮਸ਼ਹੂਰ ਦੇਸ਼ ਫ਼ਿਨਲੈਂਡ ਵਿਖੇ ਸਿਖਲਾਈ ਪ੍ਰਾਪਤ ਕਰ ਕੇ ਪੂਰੀ ਤਰ੍ਹਾਂ ਉਤਸ਼ਾਹਿਤ ਹਨ | ਇਸ ਅੰਤਰਰਾਸ਼ਟਰੀ ਸਿਖਲਾਈ ਨਾਲ ਇਨ੍ਹਾਂ ਦੇ ਲੀਡਰਸ਼ਿਪ ਦੇ ਗੁਣਾਂ 'ਚ ਹੋਰ ਨਿਖਾਰ ਆਵੇਗਾ | ਇਸ ਮੌਕੇ ਈ.ਟੀ.ਟੀ. ਅਧਿਆਪਕਾ ਰਾਜੀਵ ਕੰਡਾ ਨੇ ਕਿਹਾ ਕਿ ਇਸ ਸਿਖਲਾਈ ਦੌਰਾਨ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ | ਹੁਣ ਉਹ ਸਿੱਖੇ ਗਏ ਗਿਆਨ ਦਾ ਅੱਗੇ ਪ੍ਰਚਾਰ ਤੇ ਪ੍ਰਸਾਰ ਕਰਨਗੇ | ਇਸ ਮੌਕੇ ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਬਲਕਾਰ ਅੱਤਰੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਡੀ.ਸੀ. ਪਠਾਨਕੋਟ ਨੂੰ ਮੰਗ ਪੱਤਰ ਅਗਲੀ ਖ਼ਬਰ ਬਲਾਕ ਤੇ ਪੰਚਾਇਤ ਸੰਮਤੀ ਘਰੋਟਾ ਦੇ ਉਮੀਦਵਾਰ ਕਾਗ਼ਜ਼ੀ ਕਾਰਵਾਈ 'ਚ ਰੁੱਝੇ, ਅੰਤਿਮ ਦਿਨ ਭਾਰੀ ਭੀੜ ਦੀ ਉਮੀਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।