19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਪ੍ਰਤਾਪ ਵਰਲਡ ਸਕੂਲ ਪਠਾਨਕੋਟ ਨੇ ਗ੍ਰੈਂਡ ਪੇਰੈਂਟਸ ਡੇਅ ਮਨਾਇਆ

ਅਜੀਤ ਡੈਸਕ 04-12-2025
ਪਠਾਨਕੋਟ, 3 ਦਸੰਬਰ (ਸੰਧੂ)- ਪ੍ਰਤਾਪ ਵਰਲਡ ਸਕੂਲ ਪਠਾਨਕੋਟ ਨੇ ਪਰਿਵਾਰ ਦੀਆਂ ਜੜਾਂ ਨੂੰ ਸਮਰਪਿਤ ਦੇ ਥੀਮ ਨੂੰ ਅਪਣਾਉਂਦੇ ਹੋਏ ਗ੍ਰੈਂਡ ਪੇਰੈਂਟਸ ਦਿਵਸ 2025 ਨੂੰ ਬਹੁਤ ਉਤਸ਼ਾਹ ਨਾਲ ਮਨਾਇਆ | 2,000 ਤੋਂ ਵੱਧ ਮਾਪਿਆਂ ਤੇ ਗ੍ਰੈਂਡ ਪੇਰੈਂਟਸ ਨੇ ਇਸ ਸਮਾਗਮ ਵਿਚ ਉਤਸ਼ਾਹ ਨਾਲ ਹਿੱਸਾ ਲਿਆ | ਪ੍ਰੀ-ਨਰਸਰੀ ਤੋਂ ਲੈ ਕੇ ਗ੍ਰੇਡ 6 ਤੱਕ ਦੇ ਵਿਦਿਆਰਥੀਆਂ ਨੇ ਰੰਗੀਨ ਤੇ ਦਿਲਚਸਪ ਪ੍ਰੋਗਰਾਮਾਂ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਰਮੇਸ਼ ਲਾਲ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸੋਪੋਰ ਬਾਰਾਮੁੱਲਾ, ਡਾ: ਸ਼ੋਭਾ ਪਰਾਸ਼ਰ ਪਿ੍ੰਸੀਪਲ, ਰਮਾ ਚੋਪੜਾ ਸਨਾਤਨ ਧਰਮ ਕੰਨਿਆ ਮਹਾਂਵਿਦਿਆਲਾ ਅਤੇ ਸਤੀਸ਼ ਮਹਿੰਦਰੂ ਚੇਅਰਮੈਨ ਦ ਹਿੰਦੂ ਅਰਬਨ ਕੋ-ਆਪ੍ਰੇਟਿਵ ਬੈਂਕ ਪਠਾਨਕੋਟ ਹਾਜ਼ਰ ਹੋਏ | ਪ੍ਰੋਗਰਾਮ ਵਿਚ ਮਨਮੋਹਕ ਪ੍ਰਦਰਸ਼ਨਾਂ ਦੀ ਇਕ ਲੜੀ ਸ਼ਾਮਿਲ ਸੀ | ਇਕ ਸੰਗੀਤਕ ਸ਼ਾਮ, ਬਰਾਸ ਬੈਂਡ, ਗਣੇਸ਼ ਵੰਦਨਾ, ਪੱਛਮੀ ਨਾਚ, ਖੇਡ ਨਾਚ, ਬੈਲੇ, ਥੀਏਟਰ ਨਾਟਕ, ਅਰਬੀ ਨਾਚ, ਸਮਕਾਲੀ ਨਾਚ, ਦੇਸ਼ ਭਗਤੀ ਦੀਆਂ ਪੇਸ਼ਕਾਰੀਆਂ, ਕੱਥਕ, ਯੋਗਾ, ਪ੍ਰੌਪ ਡਾਂਸ ਤੇ ਊਰਜਾਵਾਨ ਭੰਗੜਾ ਸ਼ਾਮਿਲ ਸਨ | ਅੰਤ ਵਿਚ ਡਾਇਰੈਕਟਰ ਸੰਨੀ ਮਹਾਜਨ, ਡਾਇਰੈਕਟਰ ਓਸ਼ਿਨ ਮਹਾਜਨ ਅਤੇ ਪਿ੍ੰਸੀਪਲ ਸ਼ੁਭਰਾ ਰਾਣੀ ਨੇ ਇਕ ਸਾਂਝੇ ਸੰਦੇਸ਼ ਵਿਚ ਕਿਹਾ ਕਿ ਸਾਨੂੰ ਵਿਦਿਆਰਥੀਆਂ ਦੀ ਸ਼ਾਨਦਾਰ ਭਾਗੀਦਾਰੀ ਤੇ ਰੂਹਾਨੀ ਪ੍ਰਦਰਸ਼ਨਾਂ 'ਤੇ ਮਾਣ ਹੈ |
ਪਿਛਲੀ ਖ਼ਬਰ ਐਨ.ਪੀ. ਧਵਨ ਤੇ ਭਾਰਤ ਭੂਸ਼ਨ ਡੋਗਰਾ ਪੰਜਾਬ ਜਰਨਲਿਸਟ ਯੂਨੀਅਨ ਦੇ ਬਣੇ ਸਕੱਤਰ, ਕਾਰਜਕਾਰਨੀ 'ਚ ਕੀਤੇ ਸ਼ਾਮਿਲ ਅਗਲੀ ਖ਼ਬਰ ਨਸ਼ਾ ਕਰਦਾ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।