ਪਠਾਨਕੋਟ, 20 ਨਵੰਬਰ (ਸੰਧੂ)- ਇਲੈਕਟ੍ਰੀਕਲ ਐਸੋਸੀਏਸ਼ਨ ਨੇ ਆਰੀਆ ਬੁਆਏਜ਼ ਪ੍ਰਾਇਮਰੀ ਸਕੂਲ ਦੇ ਲੋੜਵੰਦ ਬੱਚਿਆਂ ਨੂੰ ਪ੍ਰਧਾਨ ਇੰਦਰ ਵਰਮਾ ਦੀ ਪ੍ਰਧਾਨਗੀ ਹੇਠ ਸਵੈਟਰ ਵੰਡੇ ਗਈਆਂ ਤੇ ਫ਼ੀਸਾਂ ਦਾ ਭੁਗਤਾਨ ਕੀਤਾ | ਐਸੋਸੀਏਸ਼ਨ ਦੇ ਮੈਂਬਰ ਪ੍ਰੋਜੈਕਟ ਚੇਅਰਮੈਨ ਕਪਤਾਨ ਸਿੰਘ, ਕੈਸ਼ੀਅਰ ਰਣਵੀਰ ਸਿੰਘ, ਕਾਰਜਕਾਰੀ ਮੈਂਬਰ ਪ੍ਰਵੀਨ ਕੁਮਾਰ, ਅਜੇ ਕੁਮਾਰ ਤੇ ਸੁਦਰਸ਼ਨ ਵਰਮਾ ਵੀ ਮੌਜੂਦ ਸਨ | ਪ੍ਰਧਾਨ ਇੰਦਰ ਵਰਮਾ ਤੇ ਪ੍ਰੋਜੈਕਟ ਚੇਅਰਮੈਨ ਕਪਤਾਨ ਸਿੰਘ ਨੇ ਦੱਸਿਆ ਕਿ ਐਸੋਸੀਏਸ਼ਨ ਸਮੇਂ-ਸਮੇਂ 'ਤੇ ਆਰੀਆ ਬੁਆਏਜ਼ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਸਹਾਇਤਾ ਪ੍ਰਦਾਨ ਕਰਦੀ ਹੈ | ਸਕੂਲ ਇੰਚਾਰਜ ਮੈਡਮ ਇੰਦੂ ਨੇ ਐਸੋਸੀਏਸ਼ਨ ਦੇ ਮੈਂਬਰਾਂ ਦਾ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕੀਤਾ | ਇਸ ਮੌਕੇ ਮੈਡਮ ਵੀਨਾ, ਮੇਘਾ ਸ਼ਰਮਾ, ਵਨੀਤਾ, ਨੰਦਨਾਨਾ ਤੇ ਰੁਚੀ ਸਮੇਤ ਸਕੂਲ ਸਟਾਫ਼ ਮੈਂਬਰ ਮੌਜੂਦ ਸਨ |