02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਬਲਾਕ ਪੱਧਰੀ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ

ਅਜੀਤ ਡੈਸਕ 21-11-2025
ਵਡਾਲਾ ਬਾਂਗਰ, 20 ਨਵੰਬਰ (ਭੁੰਬਲੀ)- ਰਾਸ਼ਟਰੀ ਅਵਿਸ਼ਕਾਰ ਅਭਿਆਨ ਮਿਸ਼ਨ ਤਹਿਤ ਅੱਜ ਸ.ਸ.ਸ. ਸਕੂਲ ਕੋਟ ਸੰਤੋਖ ਰਾਏ ਵਿਖੇ ਸਕੂਲੀ ਬੱਚਿਆਂ ਦੇ ਬਲਾਕ ਪੱਧਰੀ ਵਿਦਿਅਕ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਬਲਾਕ ਭਰ ਦੇ ਸਰਕਾਰੀ ਮਿਡਲ, ਹਾਈ ਤੇ ਸੈਕੰਡਰੀ ਸਕੂਲ ਦੇ ਬੱਚਿਆਂ ਨੇ ਭਾਗ ਲਿਆ | ਇਨ੍ਹਾਂ ਪ੍ਰਸ਼ਨੋਤਰੀ ਮੁਕਾਬਲਿਆਂ ਵਿਚ ਸਰਕਾਰੀ ਹਾਈ ਸਕੂਲ ਲੱਖਣ ਕਲਾਂ ਦੇ ਬੱਚਿਆਂ ਨੇ ਪਹਿਲਾ ਤੇ ਸ.ਸ.ਸ. ਸਕੂਲ ਕਲੇਰ ਕਲਾਂ ਦੇ ਬੱਚਿਆਂ ਰਜਿਤ ਕੁਮਾਰ 9ਵੀਂ ਬੀ ਤੇ ਸੁਖਮਨ ਸਿੰਘ 10ਵੀਂ ਬੀ ਨੇ ਦੂਸਰਾ ਸਥਾਨ ਹਾਸਿਲ ਕੀਤਾ | ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਪ੍ਰੋਗਰਾਮ ਵਿਚ ਜੱਜ ਦੀ ਭੂਮਿਕਾ ਅਮਨਦੀਪ ਕੌਰ ਗਣਿਤ ਅਧਿਆਪਕਾ ਤੇ ਕਿਰਨਦੀਪ ਕੌਰ ਅੰਗਰੇਜ਼ੀ ਅਧਿਆਪਕਾ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਬੀ.ਐਨ.ਓ. ਰਾਹੁਲ ਸ਼ਰਮਾ, ਪਿ੍ੰਸੀਪਲ ਸੁਖਜਿੰਦਰ ਕੌਰ, ਮੈਡਮ ਅਮਨਦੀਪ ਕੌਰ ਕਲੇਰ ਕਲਾਂ, ਸਾਇੰਸ ਮਾਸਟਰ ਕਰਮਜੀਤ ਸਿੰਘ, ਅਰੁਣ ਮਾਸਟਰ ਕਲੇਰ ਕਲਾਂ ਸਮੇਤ ਬਲਾਕ ਭਰ ਦੇ 20-25 ਸਕੂਲਾਂ ਦੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਅਧਿਆਪਕ ਮੌਜੂਦ ਸਨ |
ਪਿਛਲੀ ਖ਼ਬਰ 32 ਕਰੋੜ 55 ਲੱਖ ਦੀ ਲਾਗਤ ਨਾਲ ਗੁਰਦਾਸਪੁਰ ਦੀਆਂ ਸੜਕਾਂ ਦੀ ਵਿਕਾਸ ਪੱਖੋਂ ਕਾਇਆ ਕਲਪ ਕੀਤੀ ਜਾਵੇਗੀ-ਰਮਨ ਬਹਿਲ ਅਗਲੀ ਖ਼ਬਰ 2027 'ਚ 'ਅਕਾਲੀ ਦਲ ਵਾਰਿਸ ਪੰਜਾਬ ਦੇ' ਵੱਡੀ ਜਿੱਤ ਹਾਸਿਲ ਕਰੇਗੀ : ਗੁਰਪ੍ਰੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।