ਗੁਰਦਾਸਪੁਰ, 20 ਨਵੰਬਰ (ਚੱਕਰਾਜਾ)- ਸੇਂਟ ਮੇਰੀਜ਼ ਸੀਨੀਅਰ ਸੈਕੰਡਰੀ ਸਕੂਲ ਤੇ ਹੈਪੀ ਸੀਨੀਅਰ ਸੈਕੰਡਰੀ ਸਕੂਲ ਦੀ ਸਾਲਾਨਾ ਸਪੋਰਟਸ ਮੀਟ ਪਿ੍ੰਸੀਪਲ ਰਾਣੋ ਬਖ਼ਸ਼ੀ ਦੀ ਅਗਵਾਈ ਹੇਠ ਧੂਮਧਾਮ ਨਾਲ ਸਮਾਪਤ ਹੋਈ | ਸਪੋਰਟਸ ਮੀਟ ਦੇ ਤੀਜੇ ਦਿਨ ਸੀਨੀਅਰ ਲੜਕਿਆਂ ਦਾ ਵਾਲੀਬਾਲ ਮੈਚ, ਬੈਡਮਿੰਟਨ ਮੈਚ ਤੇ ਬਾਸਕਿਟਬਾਲ ਮੈਚ ਕਰਵਾਇਆ ਗਿਆ | ਵਾਲੀਬਾਲ ਮੈਚ 'ਚੋਂ ਸੇਂਟ ਮੇਰੀਜ਼ ਸਕੂਲ ਦੀ ਟੀਮ ਦੇ ਜਸਪਿੰਦਰ ਸਿੰਘ, ਜਸ਼ਨਪ੍ਰੀਤ, ਸੁਖਰਾਜ, ਹਰੂਨ, ਕੁਲਜੀਤ ਸਿੰਘ, ਹਰਮਨ ਮਾਨਿਕ, ਅਰਸ਼ ਸਲਹੋਤਰਾ, ਅਭੈ ਸਲਹੋਤਰਾ ਤੇ ਰਾਜਵੀਰ ਜੇਤੂ ਰਹੇ ਜਦਕਿ ਲੜਕੀਆਂ 'ਚੋਂ ਸੇਂਟ ਮੇਰੀਜ਼ ਸਕੂਲ ਦੀ ਪ੍ਰਭਰੂਪ ਜੇਤੂ ਰਹੀ ਤੇ ਲੜਕਿਆਂ ਦੇ ਬੈਡਮਿੰਟਨ 'ਚੋਂ ਹੈਪੀ ਸਕੂਲ ਦਾ ਵਿਸ਼ਾਲ ਜੇਤੂ ਰਿਹਾ | ਬਾਸਕਿਟਬਾਲ ਮੈਚ 'ਚੋਂ ਹੈਪੀ ਸਕੂਲ ਦੀ ਟੀਮ ਅਨਮੋਲ ਸ਼ਰਮਾ, ਰਿਸ਼ਭ, ਦੀਪਕ, ਮਨਪ੍ਰੀਤ, ਹਰਮਨ, ਵੰਸ਼, ਰੋਹਿਤ, ਹਰਸ਼ਿਤ ਤੇ ਵਿਸ਼ਾਲ ਜੇਤੂ ਰਹੇ | ਸਕੂਲ ਚੇਅਰਮੈਨ ਕੰਵਲ ਬਖ਼ਸ਼ੀ, ਪਿ੍ੰਸੀਪਲ ਰਾਣੋ ਬਖ਼ਸ਼ੀ, ਵਾਈਸ ਪਿ੍ੰਸੀਪਲ ਕਾਜਲ, ਹੈਪੀ ਸਕੂਲ ਦੇ ਵਾਈਸ ਪਿ੍ੰਸੀਪਲ ਵਿਜੇ ਲਕਸ਼ਮੀ, ਜੋਗਿੰਦਰਪਾਲ ਤੇ ਮੁੱਖ ਅਧਿਆਪਕਾ ਮੋਨਿਕਾ ਕਾਇਲਾ ਨੇ ਜੇਤੂ ਵਿਦਿਆਰਥੀਆਂ ਨੰੂ ਵਧਾਈ ਦਿੱਤੀ | ਚੇਅਰਮੈਨ ਕੰਵਲ ਬਖ਼ਸ਼ੀ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਲਈ ਬਹੁਤ ਜ਼ਰੂਰੀ ਹਨ, ਇਹ ਵਿਦਿਆਰਥੀਆਂ ਅੰਦਰ ਆਤਮ ਵਿਸ਼ਵਾਸ ਤੇ ਅੱਗੇ ਵਧਣ ਦੀ ਭਾਵਨਾ ਪੈਦਾ ਕਰਦੀਆਂ ਹਨ | ਉਨ੍ਹਾਂ ਵਿਦਿਆਰਥੀਆਂ ਨੰੂ ਖੇਡਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ | ਜੇਤੂ ਵਿਦਿਆਰਥੀਆਂ ਨੰੂ ਸਾਲਾਨਾ ਇਨਾਮ ਵੰਡ ਸਮਾਗਮ ਦੌਰਾਨ ਸਨਮਾਨਿਤ ਕੀਤਾ ਜਾਵੇਗਾ | ਅੰਤ 'ਚ ਸਮੂਹ ਰਾਸ਼ਟਰੀ ਗਾਣ ਪੇਸ਼ ਕੀਤਾ ਗਿਆ | ਇਸ ਮੌਕੇ ਸੇਂਟ ਮੇਰੀਜ਼ ਸਕੂਲ ਦੇ ਸਪੋਰਟਸ ਕੋਚ ਬਲਦੇਵ ਖੋਖਰ, ਪੀ.ਟੀ.ਆਈ. ਮਨਮੋਹਨ ਕ੍ਰਿਸ਼ਨ, ਹੈਪੀ ਸਕੂਲ ਦੇ ਪੀ.ਟੀ.ਆਈ. ਰੁਪਿੰਦਰ ਸਿੰਘ ਤੇ ਤਿੰਨਾਂ ਸਕੂਲਾਂ ਦਾ ਸਮੂ ਸਟਾਫ਼ ਹਾਜ਼ਰ ਸੀ |