02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਆਜ਼ਾਦੀ ਘੁਲਾਟੀਏ ਬਾਪੂ ਗੁਰਚਰਨ ਸਿੰਘ ਦਾ 115ਵਾਂ ਜਨਮ ਦਿਨ ਮਨਾਇਆ

ਅਜੀਤ ਡੈਸਕ 21-11-2025
ਕਾਦੀਆਂ, 20 ਨਵੰਬਰ (ਹਰਦੀਪ ਸਿੰਘ ਸੰਧੂ)- ਆਜ਼ਾਦੀ ਘੁਲਾਟੀਏ ਬਾਪੂ ਗੁਰਚਰਨ ਸਿੰਘ ਫਰੀਡਮ ਫਾਈਟਰ ਚੈਰੀਟੇਬਲ ਟਰਸੱਟ ਵਲੋਂ ਆਲ ਇੰਡੀਆ ਫਰੀਡਮ ਫਾਈਟਰ ਐਸੋਸੀਏਸ਼ਨ, ਜਮੀਅਤ ਓਲੇਮਾ- ਏ-ਹਿੰਦ, ਰਿਆੜਕੀ ਸਿੱਖਿਆ ਸੰਸਥਾਵਾਂ ਤੇ ਕਿਸਾਨ ਯੂਨੀਅਨ ਬੀ.ਕੇ.ਯੂ. ਸ਼ਾਦੀਪੁਰ ਦੇ ਸਹਿਯੋਗ ਦੇ ਨਾਲ ਬਾਪੂ ਗੁਰਚਰਨ ਸਿੰਘ ਦਾ 115ਵਾਂ ਜਨਮ ਦਿਨ ਪਿੰਡ ਲਾਧੂਪੁਰ ਵਿਖੇ ਬਣੇ ਬਾਪੂ ਗੁਰਚਰਨ ਸਿੰਘ ਯਾਦਗਾਰੀ ਸਮਾਰਕ 'ਚ ਮਨਾਇਆ ਗਿਆ | ਇਸ ਦੌਰਾਨ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਸਿੱਖਿਆਵਾਂ ਤੇ ਸ਼ਹਾਦਤ ਬਾਰੇ ਇਕ ਸੈਮੀਨਾਰ ਵੀ ਕਰਵਾਇਆ ਗਿਆ ਜਿਸ ਦੀ ਸ਼ੁਰੂਆਤ ਰਿਆੜਕੀ ਕਾਲਜ ਤੁਗਲਵਾਲ ਦੀਆਂ ਵਿਦਿਆਰਥਣਾਂ ਨੇ ਸ਼ਬਦ ਗਾਇਨ ਨਾਲ ਕੀਤੀ | ਸੈਮੀਨਾਰ ਦੇ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਸ਼ਹਾਦਤ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ ਗਿਆ | ਅਜੀਤ ਸਿੰਘ ਦਰਦੀ ਦੇ ਪ੍ਰਸਿੱਧ ਕਵੀਸ਼ਰੀ ਜਥੇ ਨੇ ਸ਼ਬਦ ਗੁਰੂ ਨਾਲ ਜੋੜਿਆ | ਅੰਤ ਵਿਚ ਪ੍ਰਬੰਧਕਾਂ ਤੇ ਬਖਤਾਵਰ ਸਿੰਘ ਲਾਧੂਪੁਰ ਨੇ ਹਾਜ਼ਰ ਸ਼ਖ਼ਸੀਅਤਾਂ ਦਾ ਧੰੰਨਵਾਦ ਕੀਤਾ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ, ਐਡਵੋਕੇਟ ਨਗਿੰਦਰ ਸਿੰਘ ਸਿੱਧਵਾਂ, ਸਰਬਜੀਤ ਸਿੰਘ ਜਾਗੋਵਾਲ, ਰਵਿੰਦਰ ਸਿੰਘ ਲਾਧੂਪੁਰ, ਅਵਿੰਦਰ ਸਿੰਘ ਲਾਧੂਪੁਰ, ਸਾਬੀ ਲਾਧੂਪੁਰ ਸਟੇਟ ਐਵਾਰਡੀ, ਮਾਸਟਰ ਜਸਵਿੰਦਰ ਸਿੰਘ, ਕਾਮਰੇਡ ਵੱਸਣ ਸਿੰਘ ਸੰਧੂ ਰਾਮਪੁਰ, ਕਾਮਰੇਡ ਅਜੀਤ ਸਿੰਘ, ਆਪ ਆਗੂ ਕਾਮਰੇਡ ਗੁਰਮੇਜ਼ ਸਿੰਘ, ਜਸਵੰਤ ਸਿੰਘ ਨੇਨੋਕੋਟ, ਅਮਰਿੰਦਰ ਸਿੰਘ, ਸੁਲੱਖਣ ਸਿੰਘ ਗੁਰਾਇਆ, ਕਾਰੀ ਮੁਹੰਮਦ ਯੂਸਫ, ਮੌਲਾਨਾ ਸ਼ਕੀਲ ਕਾਸਮ, ਮੌਲਾਨਾ ਦਿਲਸ਼ਾਦ ਕਾਸਮੀ, ਮੁਫ਼ਤੀ ਸਲੀਮ ਅਹਿਮਦ ਕਾਸਮੀ, ਚਤਿੰਨ ਸਿੰਘ ਸੇਖੋਂ ਮਾਨਸਾ, ਸੁਖਵਿੰਦਰ ਸਿੰਘ ਗੋਸਰ, ਦਲਵੀਰ ਸਿੰਘ ਡੁਗਰੀ, ਨੰਬਰਦਾਰ ਹਰਭਜਨ ਸਿੰਘ, ਨੰਬਰਦਾਰ ਠਾਕੁਰ ਕਸ਼ਮੀਰ ਸਿੰਘ, ਸਲਵੰਤ ਸਿੰਘ ਲਾਧੂਪੁਰ, ਜਗੀਰ ਸਿੰਘ, ਰਤਨ ਸਿੰਘ ਵਰਸਾਲ ਚੱਕ, ਸਰਬਜੀਤ ਕੌਰ ਸਿੱਧਵਾਂ, ਕੈਪਟਨ ਤਰਸੇਮ ਸਿੰਘ ਬਟਾਲਾ, ਬਲਕਰਨ ਸਿੰਘ, ਦੀਪਕ ਕੁਮਾਰ ਵੋਹਰਾ, ਅਵਤਾਰ ਸਿੰਘ, ਬਲਬੀਰ ਸਿੰਘ ਮੱਲ੍ਹੀ ਸਮੇਤ ਵੱਡੀ ਗਿਣਤੀ 'ਚ ਇਲਾਕੇ ਦੇ ਲੋਕ ਤੇ ਫਰੀਡਮ ਫਾਈਟਰ ਪਰਿਵਾਰ ਹਾਜ਼ਰ ਸਨ |
ਪਿਛਲੀ ਖ਼ਬਰ ਕਿਸਾਨ ਆਗੂ ਸੁਰਿੰਦਰ ਸਿੰਘ ਦਾ ਦਿਹਾਂਤ ਅਗਲੀ ਖ਼ਬਰ ਨਗਰ ਕੀਰਤਨ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਧਾਰਮਿਕ ਜਥੇਬੰਦੀਆਂ ਵਲੋਂ ਨਿੱਘਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।