02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਸਵੀਡਨ ਦੇ ਅਹਿਮਦੀਆ ਮੁਸਲਿਮ ਨੌਜਵਾਨਾਂ ਨਾਲ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਵਲੋਂ ਮੁਲਾਕਾਤ

ਅਜੀਤ ਡੈਸਕ 21-11-2025
ਕਾਦੀਆਂ, 20 ਨਵੰਬਰ (ਕੁਲਵਿੰਦਰ ਸਿੰਘ)- ਬੀਤੇ ਦਿਨ ਮੁਸਲਿਮ ਜਮਾਤ ਅਹਿਮਦੀਆ ਦੇ ਪੰਜਵੇਂ ਰੂਹਾਨੀ ਖ਼ਲੀਫ਼ਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਨੇ ਸਵੀਡਨ ਦੇ ਮਜਲਿਸ ਖੁਦਾਮ-ਉਲ-ਅਹਿਮਦੀਆ ਦੇ ਮੈਂਬਰਾਂ ਨਾਲ ਇਕ ਵਿਸ਼ੇਸ਼ ਮੁਲਾਕਾਤ ਕੀਤੀ | ਮੁਸਲਿਮ ਜਮਾਤ ਅਹਿਮਦੀਆ ਦੇ ਬੁਲਾਰੇ ਮੌਲਾਨਾ ਕੇ. ਤਾਰਿਕ ਅਹਿਮਦ ਨੇ ਪ੍ਰੈੱਸ ਨੋਟ ਰਾਹੀਂ ਦੱਸਿਆ ਹੈ ਕਿ ਇਕ ਸਵਾਲ ਦਾ ਜਵਾਬ ਦਿੰਦਿਆਂ ਆਪ ਜੀ ਨੇ ਫ਼ਰਮਾਇਆ ਕਿ ਆਪਣੇ ਪੇਸ਼ੇਵਰ ਫਰਜ਼ਾਂ ਨੂੰ ਕਿਵੇਂ ਸੰਤੁਲਿਤ ਕੀਤਾ ਜਾ ਸਕਦਾ ਹੈ, ਜਦੋਂ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਉਨ੍ਹਾਂ ਦਾ ਕੰਮ ਉਨ੍ਹਾਂ ਦੇ ਬੱਚਿਆਂ ਦੀ ਨੈਤਿਕ ਤੇ ਰੂਹਾਨੀ ਪਰਵਰਿਸ਼ ਨੂੰ ਨੁਕਸਾਨ ਨਾ ਪਹੁੰਚਾਵੇ | ਉਨ੍ਹਾਂ ਫ਼ਰਮਾਇਆ ਕਿ ਜੇ ਬੱਚਿਆਂ ਦੀ ਦੇਖਭਾਲ ਕਰਨ ਵਾਲਾ ਕੋਈ ਨਾ ਹੋਵੇ, ਜਦੋਂ ਉਹ ਸਕੂਲ ਤੋਂ ਘਰ ਵਾਪਸ ਆਉਣ ਤਾਂ ਉਹ ਬਾਹਰ ਖੇਡਣ ਚਲੇ ਜਾਣਗੇ ਤੇ ਇਹ ਸੰਭਵ ਹੈ ਕਿ ਉਹ ਮੰਦੀ ਸੰਗਤ ਵਿਚ ਪੈ ਸਕਦੇ ਹਨ, ਇਸ ਲਈ ਬਿਹਤਰ ਹੈ ਕਿ ਭਾਵੇਂ ਦੋਵੇਂ ਮਾਪਿਆਂ ਨੂੰ ਕੰਮ ਕਰਨਾ ਪਵੇ ਪਰ ਉਹ ਆਪਣੇ ਸਮਾਸਾਰਣੀ ਇਸ ਤਰ੍ਹਾਂ ਬਣਾਉਣ ਕਿ ਜਦੋਂ ਬੱਚੇ ਸਕੂਲ ਤੋਂ ਵਾਪਸ ਆਉਣ ਤਾਂ ਘੱਟੋ-ਘੱਟ ਉਨ੍ਹਾਂ ਵਿਚੋਂ ਇਕ ਉਨ੍ਹਾਂ ਲਈ ਮੌਜ਼ੂਦ ਹੋਵੇ ਤੇ ਉਨ੍ਹਾਂ ਨੂੰ ਸਮਾਂ ਤੇ ਧਿਆਨ ਦੇਵੇ | ਆਪ ਜੀ ਨੇ ਫ਼ਰਮਾਇਆ ਜਦੋਂ ਤੁਸੀਂ ਆਪਣੀ ਮਰਿਆਦਾ ਕਾਇਮ ਰੱਖਦੇ ਹੋ ਤਾਂ ਲੋਕ ਤੁਹਾਡਾ ਆਦਰ ਕਰਦੇ ਹਨ, ਕੁਝ ਲੋਕ ਬਹੁਤ ਨਿਮਰ ਹੁੰਦੇ ਹਨ ਤੇ ਲੋਕ ਉਨ੍ਹਾਂ ਦਾ ਆਦਰ ਉਸ ਨਿਮਰਤਾ ਦੀ ਵਜ੍ਹਾ ਨਾਲ ਕਰਦੇ ਹਨ | ਇਹ ਕੋਈ ਨਕਾਰਾਤਮਕ ਪ੍ਰਭਾਵ ਨਹੀਂ ਛੱਡਦਾ, ਬਲਕਿ ਇਹ ਉਨ੍ਹਾਂ ਦੀ ਤਾਕਤ ਬਣ ਜਾਂਦਾ ਹੈ |
ਪਿਛਲੀ ਖ਼ਬਰ ਨਗਰ ਕੀਰਤਨ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਧਾਰਮਿਕ ਜਥੇਬੰਦੀਆਂ ਵਲੋਂ ਨਿੱਘਾ ਸਵਾਗਤ ਅਗਲੀ ਖ਼ਬਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।