ਗੁਰਦਾਸਪੁਰ, 20 ਨਵੰਬਰ (ਅਸ਼ੋਕ ਸ਼ਰਮਾ)- ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਡਾ: ਹਰਜਿੰਦਰ ਸਿੰਘ ਬੇਦੀ ਵਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ | ਜ਼ਿਲ੍ਹੇ ਅੰਦਰ ਕੋਈ ਵੀ ਆਪਣੇ ਪਸ਼ੂਆਂ ਨੰੂ ਸ਼ਰੇਆਮ ਸੜਕਾਂ 'ਤੇ ਨਹੀਂ ਚਰਾਵੇਗਾ, ਪਿੰਡਾਂ, ਕਸਬਿਆਂ ਵਿਚ ਬਾਹਰ ਤੋਂ ਆ ਕੇ ਰਹਿ ਰਹੇ ਜਾਂ ਕਾਰੋਬਾਰ ਕਰਦੇ ਪਰਿਵਾਰਾਂ ਜਾਂ ਹੋਰ ਨਜ਼ਦੀਕੀ ਥਾਣੇ 'ਚ ਲੋੜੀਂਦੀ ਸੂਚਨਾ ਤੁਰੰਤ ਦੇਣਗੇ, ਮੈਰਿਜ ਪੈਲੇਸਾਂ 'ਚ ਵਿਆਹ ਮੌਕੇ ਹਥਿਆਰ ਆਦਿ ਲੈ ਕੇ ਕੋਈ ਵੀ ਦਾਖ਼ਲ ਨਹੀਂ ਹੋਵੇਗਾ, ਕੋਈ ਵੀ ਵਾਹਨ ਦੇ ਅੱਗੇ ਪਿੱਛੇ ਰਿਫ਼ਲੈਕਟਰ ਲਗਾਏ ਬਿਨਾਂ ਨਹੀਂ ਚਲਾਏਗਾ, ਕੱਚੀਆਂ ਖੂਹੀਆਂ ਪੁੱਟਣ ਸਮੇਂ ਮਨਜ਼ੂਰੀ ਸਬੰਧਿਤ ਵਿਭਾਗ ਤੋਂ ਲੈਣੀ ਲਾਜ਼ਮੀ ਹੋਵੇਗੀ, ਹੋਟਲਾਂ, ਰੈਸਟੋਰੈਂਟਾਂ, ਧਰਮਸ਼ਾਲਾਵਾਂ ਦੇ ਮਾਲਕ ਉੱਥੇ ਠਹਿਰਨ ਵਾਲੇ ਦੀ ਪਹਿਚਾਣ ਸਬੂਤ ਸਮੇਤ ਰਜਿਸਟਰ ਵਿਚ ਦਰਜ ਕਰਨਗੇ, ਸ਼ਾਮ ਨੰੂ ਸੂਰਜ ਡੁੱਬਣ ਤੋਂ ਬਾਅਦ ਤੇ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਗਊਵੰਸ਼ ਦੀ ਢੋਆ ਢੁਆਈ 'ਤੇ ਪੂਰਨ ਪਾਬੰਦੀ ਹੋਵੇਗੀ, ਅੰਤਰਰਾਸ਼ਟਰੀ ਸਰਹੱਦ ਨੇੜੇ ਉੱਚੀਆਂ ਫ਼ਸਲਾਂ, ਰੁੱਖ ਤੇ ਉੱਚੀਆਂ ਇਮਾਰਤਾਂ ਬਣਾਉਣ 'ਤੇ ਪਾਬੰਦੀ ਹੋਵੇਗੀ, ਪਸ਼ੂਆਂ ਦੇ ਸੀਮਨ ਦਾ ਅਣ-ਅਧਿਕਾਰਿਤ ਤੌਰ 'ਤੇ ਭੰਡਾਰ ਕਰਨ, ਟਰਾਂਸਪੋਰਟ ਕਰਨ, ਵਰਤਣ ਜਾਂ ਵੇਚਣ 'ਤੇ ਪਾਬੰਦੀ ਹੋਵੇਗੀ, ਰੋਜ਼ਾਨਾ ਸ਼ਾਮ 8 ਤੋਂ ਸਵੇਰੇ 5 ਵਜੇ ਤੱਕ ਠੀਕਰੀ ਪਹਿਰੇ ਲਗਾਏ ਜਾਣ, ਸਕੂਲੀ ਬੱਚਿਆਂ ਨੰੂ ਘੜੱਕਿਆਂ 'ਤੇ ਲਿਆਉਣ ਤੇ ਲਿਜਾਉਣ 'ਤੇ ਪਾਬੰਦੀ ਹੋਵੇਗੀ, ਅੰਬ ਦੇ ਮਹੱਤਵਪੂਰਨ ਦਰਖ਼ਤਾਂ ਦੀ ਕਟਾਈ 'ਤੇ ਪਾਬੰਦੀ ਹੋਵੇਗੀ, ਸ਼ੋਰ ਪ੍ਰਦੂਸ਼ਣ ਪੈਦਾ ਕਰਨ ਵਾਲੇ ਯੰਤਰ, ਧਮਾਕਾ ਕਰਨ ਵਾਲੇ ਪਦਾਰਥਾਂ, ਗੱਡੀਆਂ ਦੇ ਪ੍ਰੈਸ਼ਰ ਹਾਰਨ ਚਲਾਉਣ 'ਤੇ ਪਾਬੰਦੀ ਹੋਵੇਗੀ, ਪ੍ਰਾਈਵੇਟ ਗੱਡੀਆਂ ਜਿਨ੍ਹਾਂ ਦੇ ਰੰਗ, ਚਿੰਨ੍ਹ ਸ਼ਕਲ, ਡਿਜਾਇਨ ਸੈਨਾ ਦੀਆਂ ਗੱਡੀਆਂ ਨਾਲ ਮਿਲਦੇ ਹੋਣ 'ਤੇ ਪਾਬੰਦੀ ਹੋਵੇਗੀ, ਕੈਫ਼ੇ ਦੇ ਮਾਲਕ ਪ੍ਰਯੋਗ ਕਰਤਾ ਦੀ ਪਹਿਚਾਣ ਸਬੂਤ ਸਮੇਤ ਰਜਿਸਟਰਡ ਵਿਚ ਦਰਜ ਕਰਨਗੇ, ਸ਼ਹਿਰ ਅੰਦਰੋਂ ਸਵੇਰੇ 7 ਤੋਂ ਰਾਤ 10 ਵਜੇ ਤੱਕ ਹੈਵੀ ਗੱਡੀਆਂ ਦੇ ਲੰਘਣ 'ਤੇ ਪਾਬੰਦੀ ਹੋਵੇਗੀ, ਲਿਟਲ ਫਲਾਵਰ ਸਕੂਲ ਦੇ ਗੇਟ ਤੋਂ ਬਾਹਰ ਵਿਦਿਆਰਥੀਆਂ ਨੰੂ ਉਤਾਰਨ ਤੇ ਚੜ੍ਹਾਉਣ ਦੀ ਪਾਬੰਦੀ ਹੋਵੇਗੀ, ਬੀ.ਐੱਸ.ਐੱਨ.ਐਲ. ਚੌਕ ਤੋਂ ਗੁਰੂ ਰਵਿਦਾਸ ਚੌਕ ਤੱਕ ਰੋਜ਼ਾਨਾ ਸਵੇਰੇ 4 ਤੋਂ 7 ਵਜੇ ਤੱਕ ਤੇ ਸ਼ਾਮ 6 ਤੋਂ 7.30 ਵਜੇ ਤੱਕ ਨੋ ਵਹੀਕਲ ਜ਼ੋਨ ਐਲਾਨਿਆ ਗਿਆ ਹੈ | ਇਹ ਪਾਬੰਦੀਆਂ ਦੇ ਹੁਕਮ 21 ਨਵੰਬਰ ਤੋਂ 19 ਜਨਵਰੀ 2026 ਤੱਕ ਲਾਗੂ ਹੋਣਗੇ |