25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

'ਅਜੀਤ' ਅਦਾਰੇ ਵਲੋਂ ਪਿੰਡ ਧਾਰੋਵਾਲੀ ਵਿਚ ਕਿਸਾਨਾਂ ਨੂੰ ਵੰਡੀ ਗਈ ਯੂਰੀਆ ਖਾਦ <br/>

ਅਜੀਤ ਡੈਸਕ 19-11-2025
ਧਿਆਨਪੁਰ, 18 ਨਵੰਬਰ (ਕੁਲਦੀਪ ਸਿੰਘ ਸੋਨੂੰ)-'ਅਜੀਤ' ਉਪ ਦਫਤਰ ਬਟਾਲਾ ਦੀ ਟੀਮ ਵਲੋਂ ਪਿੰਡ ਧਾਰੋਵਾਲੀ ਵਿਚ ਕਿਸਾਨਾਂ ਨੂੰ ਯੂਰੀਆ ਖਾਦ ਵੰਡੀ ਗਈ | ਇਸ ਸਮੇਂ ਕਿਸਾਨਾਂ ਨੇ ਕਿਹਾ ਕਿ ਡਾਕਟਰ ਬਰਜਿੰਦਰ ਸਿੰਘ ਹਮਦਰਦ ਹੱਕ-ਸੱਚ ਦੇ ਪਹਿਰੇਦਾਰ ਤੇ ਲੋਕਾਂ ਦੇ ਸੱਚੇ ਹਮਦਰਦ ਹਨ | ਉਨ੍ਹਾਂ ਕਿਹਾ ਕਿ ਡਰੇਨ ਨਾਲੇ ਦੇ ਨਜ਼ਦੀਕ ਲਗਦੇ ਪਿੰਡ ਧਾਰੋਵਾਲੀ, ਤਾਰੂਵਾਲੀ, ਨੂਰਪੁਰ, ਹਵੇਲੀਆਂ ਅਤੇ ਪੱਡੇ ਪਿੰਡ ਸਮੇਤ ਹਲਕਾ ਡੇਰਾ ਬਾਬਾ ਨਾਨਕ ਦੇ ਲਗਪਗ 150 ਪਿੰਡ ਹੜ੍ਹ ਦੀ ਮਾਰ ਕਰ ਕੇ ਪ੍ਰਭਾਵਿਤ ਹੋਏ ਹਨ | 'ਅਜੀਤ' ਅਦਾਰੇ ਵਲੋਂ ਕਿਸਾਨਾਂ ਤੇ ਗਰੀਬ ਲੋਕਾਂ ਨੂੰ ਖਾਦ, ਡੀਜ਼ਲ, ਬੀਜ, ਨਗਦ ਰਾਸ਼ੀ ਤੇ ਹੋਰ ਜ਼ਰੂਰੀ ਰਾਹਤ ਸਮੱਗਰੀ ਵੰਡਣਾ ਬਹੁਤ ਹੀ ਸ਼ਾਲਾਘਾਯੋਗ ਹੈ | ਪਿੰਡ ਧਾਰੋਵਾਲੀ ਦੇ ਸਰਪੰਚ ਹਰਜਿੰਦਰ ਸਿੰਘ ਧਾਰੋਵਾਲੀ ਨੇ ਕਿਹਾ ਕਿ ਹੱਕ-ਸੱਚ ਲਈ ਖੜਨ ਤੇ ਹਮੇਸ਼ਾ ਲੋਕਾਂ ਦੇ ਮਦਦ ਕਰਨ ਵਾਲੇ ਇਸ 'ਅਜੀਤ' ਅਦਾਰੇ ਨੇ ਲੋਕਾਂ ਨਾਲ ਸੱਚੀ ਹਮਦਰਦੀ ਕੀਤੀ ਹੈ | ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿਚੋਂ ਹਲਕਾ ਡੇਰਾ ਬਾਬਾ ਨਾਨਕ ਸਭ ਵੱਧ ਨੁਕਸਾਨਿਆ ਇਲਾਕਾ ਹੈ ਤੇ ਡਰੇਨ ਦੇ ਨਜ਼ਦੀਕ 'ਅਜੀਤ' ਅਦਾਰੇ ਵਲੋਂ ਪਿੰਡ ਧਾਰੋਵਾਲੀ ਵਿਚ ਕਿਸਾਨਾਂ ਨੂੰ ਰਾਹਤ ਵੰਡਣਾ ਬਹੁਤ ਹੀ ਸ਼ਾਲਾਘਾਯੋਗ ਕੰਮ ਹੈ | ਇਸ ਮੌਕੇ ਰਜਿੰਦਰ ਸਿੰਘ ਧਾਰੋਵਾਲੀ, ਕਰਮਜੀਤ ਸਿੰਘ ਧਾਰੋਵਾਲੀ, ਕੁਲਦੀਪ ਸਿੰਘ ਨੰਬਰਦਾਰ ਧਾਰੋਵਾਲੀ, ਹਰਮੀਤ ਸਿੰਘ ਧਾਰੋਵਾਲੀ, ਜਸਪ੍ਰੀਤ ਸਿੰਘ ਧਾਰੋਵਾਲੀ, ਕੁਲਵੰਤ ਸਿੰਘ ਧਾਰੋਵਾਲੀ, ਸਤਨਾਮ ਸਿੰਘ ਧਾਰੋਵਾਲੀ, ਹਰਜੀਤ ਸਿੰਘ ਧਾਰੋਵਾਲੀ, ਰਸਪਾਲ ਸਿੰਘ ਧਾਰੋਵਾਲੀ, ਸਤਨਾਮ ਸਿੰਘ ਧਾਰੋਵਾਲੀ, ਸੁਖਵਿੰਦਰ ਸਿੰਘ ਧਾਰੋਵਾਲੀ, ਰਣਜੀਤ ਸਿੰਘ ਧਾਰੋਵਾਲੀ, ਰਵਿੰਦਰਪਾਲ ਸਿੰਘ ਧਾਰੋਵਾਲੀ, ਵੰਨਦੀਪ ਸਿੰਘ, ਬਲਜੀਤ ਸਿੰਘ, ਸਤਨਾਮ ਸਿੰਘ, ਬਲਵਿੰਦਰ ਸਿੰਘ, ਪ੍ਰਗਟ ਸਿੰਘ ਅਤੇ ਰਜਿੰਦਰ ਸਿੰਘ ਸਾਰੇ ਧਾਰੋਵਾਲੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਐੱਸ.ਜੀ.ਜੀ. ਜਨਤਾ ਗਰਲਜ਼ ਕਾਲਜ ਰਾਏਕੋਟ ਵਿਖੇ ਔਰਤਾਂ ਦੇ ਕੈਂਸਰ ਵਿਸ਼ੇ 'ਤੇ ਸੈਮੀਨਾਰ ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ 136 ਲਾਇਟਾਂ ਲਗਾਉਣ ਦਾ ਕੀਤਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।