ਬਟਾਲਾ, 18 ਨਵੰਬਰ (ਸਤਿੰਦਰ ਸਿੰਘ)-ਮਾਨਯੋਗ ਪੰਜ ਪਿਆਰੇ ਸਾਹਿਬਾਨ ਦੀ ਸਰਪ੍ਰਸਤੀ ਹੇਠ ਗੁਰਦੁਆਰਾ ਸੱਚਖੰਡ ਬੋਰਡ ਦੇ ਮੁੱਖ ਪ੍ਰਸ਼ਾਸਕ ਡਾ. ਵਿਜੇ ਸਤਬੀਰ ਸਿੰਘ ਦੇ ਮਾਰਗ ਦਰਸ਼ਨ ਵਿਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਸਮਾਗਮ ਅਤੇ ਗੁਰਤਾਗੱਦੀ ਨੂੰ ਸਮਰਪਿਤ ਜੋ ਵਿਸ਼ੇਸ਼ ਸਮਾਗਮ 23 ਤੋਂ 25 ਨਵੰਬਰ ਤੱਕ ਉਲੀਕੇ ਗਏ ਹਨ | ਇਨ੍ਹਾਂ ਸਮਾਗਮਾਂ ਨੂੰ ਸਮਰਪਿਤ ਆਉਣ ਵਾਲੀ ਪੀੜੀ ਦੇ ਸਾਹਮਣੇ ਪ੍ਰੇਰਣਾ ਲਈ ਗੁਰਦੁਆਰਾ ਸੱਚਖੰਡ ਬੋਰਡ ਵਲੋਂ ਗੁਰੂ ਤੇਗ ਬਹਾਦਰ ਸਾਹਿਬ ਨਾਲ ਸੰਬੰਧਿਤ ਇਤਿਹਾਸਕ ਸਮੱਗਰੀ, ਕਿਤਾਬਾਂ, ਬੈਨਰ ਆਦਿ ਲੈ ਕੇ ਗੁਰਦੁਆਰਾ ਸੱਚਖੰਡ ਬੋਰਡ ਦੇ ਵਿੱਦਿਅਕ ਅਦਾਰਿਆਂ ਦੀ ਟੀਮ ਸਿੰਘ ਸਾਹਿਬ ਭਾਈ ਰਾਮ ਸਿੰਘ ਸਹਿਯੋਗੀ ਜਥੇਦਾਰ ਦੀ ਮੁੱਖ ਹਾਜ਼ਰੀ ਵਿਚ ਸਵੇਰੇ ਦਰਬਾਰ ਸਾਹਿਬ ਤੋਂ ਰਵਾਨਾ ਕੀਤੀ ਗਈ | ਇਹ ਟੀਮ ਨਾਂਦੇੜ ਜ਼ਿਲ੍ਹੇ ਦੇ ਸਮੂਹ ਸਕੂਲਾਂ-ਕਾਲਜਾਂ ਦੇ ਪ੍ਰਬੰਧਕਾਂ ਨੂੰ ਸਮਾਗਮ ਦੇ ਸੱਦਾ ਪੱਤਰ ਦੇਣਗੇ ਤੇ ਨਾਲ ਹੀ ਮਹਾਰਾਸ਼ਟਰ ਸਰਕਾਰ ਵਲੋਂ ਕੀਤੇ ਗਏ ਨੋਟੀਫਿਕੇਸ਼ਨ ਤਹਿਤ ਗੁਰੂ ਸਾਹਿਬ ਦੇ ਜੀਵਨ ਸਬੰਧੀ ਨਿਬੰਧ ਅਤੇ ਭਾਸ਼ਣ ਮੁਕਾਬਲੇ ਕਰਵਾਉਣ ਲਈ ਕਹਿਣਗੇ ਤਾਂ ਕਿ ਆਉਣ ਵਾਲੀ ਪੀੜੀ ਦੇ ਸਨਮੁੱਖ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਲੋਂ ਜੋ ਮਨੁੱਖਤਾ ਅਤੇ ਧਰਮ ਦੀ ਰੱਖਿਆ ਲਈ ਸ਼ਹਾਦਤ ਦਿੱਤੀ, ਇਸ ਨੂੰ ਮੁੱਖ ਰੱਖਦੇ ਹੋਏ ਬੱਚਿਆਂ ਵਿਚ ਵੀ ਦੇਸ਼ ਪ੍ਰੇਮ, ਧਰਮ ਰੱਖਿਆ, ਆਪਸੀ ਮਿਲਵਰਤਨ, ਏਕਤਾ ਦਾ ਜ਼ਜ਼ਬਾ ਜਾਗਿ੍ਤ ਹੋਵੇ | ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਜੀ ਨੇ ਮਨੁੱਖਤਾ, ਧਰਮ ਦੀ ਰੱਖਿਆ ਲਈ ਅਤੇ ਜਬਰ-ਜ਼ੋਰ ਨਾਲ ਕੀਤੇ ਜਾ ਰਹੇ ਧਰਮ ਪਰਿਵਰਤਨ ਦਾ ਕਸ਼ਮੀਰੀ ਪੰਡਿਤਾਂ ਵਲੋਂ ਕੀਤੀ ਬੇਨਤੀ ਅਨੁਸਾਰ ਪੁਰਜ਼ੋਰ ਵਿਰੋਧ ਕਰਦੇ ਹੋਏ ਗੁਰੂ ਸਾਹਿਬ ਜੀ ਨੇ ਸ਼ਹਾਦਤ ਦਿੱਤੀ ਸੀ, ਜਿਸ ਲਈ ਸਾਨੂੰ ਗੁੁਰੂਆਂ ਦੀਆਂ ਦਿੱਤੀਆਂ ਸ਼ਹਾਦਤਾਂ ਨੂੰ ਯਾਦ ਕਰਦਿਆਂ ਆਪਣੇ ਬੱਚਿਆਂ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ | ਇਸ ਸਮੇਂ ਜਥੇਦਾਰ ਸਿੰਘ ਸਾਹਿਬ ਰਾਮ ਸਿੰਘ, ਸੁਪਰਡੈਂਟ ਹਰਜੀਤ ਸਿੰਘ ਕੜੇਵਾਲੇ, ਸਹਾ. ਸੁਪਰਡੈਂਟ ਰਵਿੰਦਰ ਸਿੰਘ ਕਪੂਰ, ਜੈਮਲ ਸਿੰਘ ਢਿੱਲੋਂ, ਬਲਵਿੰਦਰ ਸਿੰਘ ਫੌਜੀ, ਗੁਰਬਚਨ ਸਿੰਘ ਪਿ੍ੰਸੀਪਲ, ਸ੍ਰੀਮਤੀ ਬਬੀਤਾ ਕੌਰ ਨਿੱਜੀ ਸਹਾ. ਪ੍ਰਸ਼ਾਸਕ, ਸ੍ਰੀਮਤੀ ਅਨੀਲ ਕੌਰ ਪਿ੍ੰਸੀਪਲ, ਚਾਂਦ ਸਿੰਘ ਮੁੱਖ ਅਧਿਆਪਕ, ਸ਼ਰਨ ਸਿੰਘ ਸੋਢੀ ਕੋਆਰਡੀਨੇਟਰ, ਰਾਜਦੇਵਿੰਦਰ ਸਿੰਘ ਕੱਲਾ ਓ.ਐਸ.ਡੀ., ਪ੍ਰਦੀਪ ਸਿੰਘ ਮਾਨ, ਸਤਵਿੰਦਰ ਸਿੰਘ ਰਾਮਗੜੀਆ ਅਕਾਊਾਟੈਂਟ, ਧੰਨਾ ਸਿੰਘ ਇੰਚਾਰਜ ਦਰਬਾਰ ਸਾਹਿਬ ਆਦਿ ਹਾਜ਼ਰ ਸਨ |