25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਪਿੰਡ ਚੂਹੇਵਾਲ ਨੂੰ ਦਿੱਤੀ 11 ਲੱਖ ਰੁਪਏ ਦੀ ਗ੍ਰਾਂਟ <br/>

ਅਜੀਤ ਡੈਸਕ 19-11-2025
ਬਟਾਲਾ, 18 ਨਵੰਬਰ (ਸਤਿੰਦਰ ਸਿੰਘ)-ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਅਧੀਨ ਆਉਂਦੇ ਪਿੰਡ ਚੂਹੇਵਾਲ ਨੂੰ 11 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦਿੱਤੀ ਹੈ, ਜਿਸ ਤਹਿਤ ਉਨ੍ਹਾਂ ਨੇ ਇਹ ਗ੍ਰਾਂਟ ਆਪਣੇ ਪੀ.ਏ. ਅਤੇ ਮੀਡੀਆ ਸਲਾਹਕਾਰ ਦਲਜੀਤ ਸਿੰਘ ਬਮਰਾਹ ਦੇ ਰਾਹੀਂ ਪਿੰਡ ਵਾਸੀਆਂ ਨੂੰ ਜਾਰੀ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੀਡੀਆ ਸਲਾਹਕਾਰ ਦਲਜੀਤ ਸਿੰਘ ਬਮਰਾਹ ਸਾ. ਸਰਪੰਚ ਪਿੰਡ ਚੂਹੇਵਾਲ ਨੇ ਦੱਸਿਆ ਕਿ 11 ਲੱਖ ਰੁਪਏ ਦੀ ਗ੍ਰਾਂਟ ਵਿਚੋਂ 8 ਲੱਖ ਰੁਪਏ ਪਿੰਡ ਵਿਚ ਸੀਵਰੇਜ ਪਾਉਣ ਲਈ, 2 ਲੱਖ ਰੁਪਏ ਸ਼ੋਲਰ ਲਾਇਟਾਂ ਲਈ ਅਤੇ ਇਕ ਲੱਖ ਰੁਪਏ ਪਿੰਡ ਦੇ ਸਰਕਾਰੀ ਮਿਡਲ ਸਕੂਲ ਦੇ ਕੰਮਾਂ ਲਈ ਜਾਰੀ ਕੀਤੇ ਗਏ ਹਨ | ਸ: ਬਮਰਾਹ ਨੇ ਪਿੰਡ ਦੇ ਮੁਹਤਬਰਾਂ ਸਮੇਤ ਡਾ. ਰਾਜ ਕੁਮਾਰ ਚੱਬੇਵਾਲ, ਡਾ. ਇਸਾਂਕ ਕੁਮਾਰ ਚੱਬੇਵਾਲ ਵਿਧਾਇਕ ਚੱਬੇਵਾਲ ਅਤੇ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਦਾ ਇਸ ਗ੍ਰਾਂਟ ਲਈ ਵਿਸ਼ੇਸ਼ ਧੰਨਵਾਦ ਕੀਤਾ ਹੈ | ਇਸ ਮੌਕੇ ਪਿੰਡ ਵਾਸੀਆਂ 'ਚ ਦਿਲਬਾਜ ਸਿੰਘ ਬਮਰਾਹ ਸਾ. ਸਰਪੰਚ, ਗੁਰਮੁਖ ਸਿੰਘ ਬਮਰਾਹ, ਬਾਬਾ ਗੁਰਮੀਤ ਸਿੰਘ ਪਨੇਸਰ, ਸਤਪਾਲ ਸਿੰਘ ਮਿੱਠੂ, ਪਰਮਜੀਤ ਸਿੰਘ ਭੁਰਜੀ ਪੰਚ, ਧਰਮਜੀਤ ਸਿੰਘ ਪਨੇਸਰ ਪੰਚ, ਗੁਰਵਿੰਦਰ ਸਿੰਘ ਗੋਲੂ, ਗੁਰਪ੍ਰੀਤ ਸਿੰਘ ਗੋਪੀ, ਜਸਵੰਤ ਸਿੰਘ ਨਾਗੀ, ਹਰਭਜਨ ਸਿੰਘ ਵਿੱਕੀ, ਹਰਪ੍ਰੀਤ ਸਿੰਘ ਬੁਰਸ਼ਾਹ, ਦਵਿੰਦਰ ਸਿੰਘ ਰਾਜੂ, ਕੁਲਵਿੰਦਰ ਸਿੰਘ ਬੱਬਲੂ ਡੀਪੂ ਹੋਲਡਰ, ਗੁਰਜੀਤ ਸਿੰਘ ਹੈਪੀ, ਅੰਮਿ੍ਤਪਾਲ ਸਿੰਘ ਮੰਗਾ, ਕੁਲਵਿੰਦਰ ਸਿੰਘ ਸੋਨਾ, ਸੁਖਜਿੰਦਰ ਸਿੰਘ ਸੋਨੂੰ, ਏ.ਪੀ. ਐਸ ਰਾਮਗੜ੍ਹੀਆ, ਇੰਜ. ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ ਕਰਨ, ਗੁਰਜੀਤ ਸਿੰਘ ਪਨੇਸਰ, ਮਨਜਿੰਦਰ ਸਿੰਘ, ਬਾਬਾ ਸੰਦੀਪ ਸਿੰਘ, ਪਿ੍ੰਸ ਪਨੇਸਰ, ਉਤਮ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਅਲਰਟ ਦੇ ਚਲਦਿਆਂ ਗੁਰਦਾਸਪੁਰ ਪੁਲਿਸ ਨੇ ਵੱਖ-ਵੱਖ ਥਾਈਾ ਚਲਾਇਆ ਚੈਕਿੰਗ ਅਭਿਆਨ <br/> ਅਗਲੀ ਖ਼ਬਰ ਸੁਰਜੀਤ ਸਪੋਰਟਸ ਐਸੋਸੀਏਸ਼ਨ ਰਜਿ: ਬਟਾਲਾ ਵਲੋਂ ਕਰਵਾਏ ਜਾਣਗੇ ਵਿਸ਼ਾਲ ਧਾਰਮਿਕ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।