ਧਾਰਕਲਾਂ, 18 ਨਵੰਬਰ (ਨਰੇਸ਼ ਪਠਾਨੀਆ)- ਹਿਮਾਚਲ ਪ੍ਰਦੇਸ਼ ਦੇ ਨੂਰਪੁਰ ਦੇ ਨਾਗਬਾੜੀ ਸਥਿਤ ਨਾਗ ਮੰਦਿਰ ਜਠੇਰੇ ਪਠਾਨੀਆ 'ਚ 28ਵਾਂ ਸੰਮੇਲਨ ਕਰਵਾਇਆ ਗਿਆ | ਇਸ ਮੌਕੇ ਕੇਵਲ ਸਿੰਘ ਪਠਾਨੀਆ ਅਤੇ ਨੂਰਪੁਰ ਦੇ ਵਿਧਾਇਕ ਰਣਵੀਰ ਸਿੰਘ ਨਿੱਕਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਆਯੋਜਿਤ ਹਵਨ ਯੱਗ ਵਿਚ ਆਹੂਤੀਆਂ ਪਾਈਆਂ | ਕੇਵਲ ਸਿੰਘ ਪਠਾਨੀਆ ਨੇ ਨਾਗ ਦੇਵਤਾ ਮੰਦਿਰ ਲਈ 5 ਲੱਖ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ | ਇਸ ਮੌਕੇ ਸੰਮੇਲਨ 'ਚ ਵੱਖ-ਵੱਖ ਰਾਜਾਂ ਤੋਂ ਆਈਆਂ ਸੰਗਤਾਂ ਨੇ ਵੱਡੀ ਸੰਖਿਆ ਵਿਚ ਆ ਕੇ ਮੱਥਾ ਟੇਕਿਆ ਅਤੇ ਲੰਗਰ ਛੱਕਿਆ |