ਤਾਰਾਗੜ੍ਹ, 18 ਨਵੰਬਰ (ਸੋਹਨ ਲਾਲ)-ਜ਼ਿਲ੍ਹਾ ਪਠਾਨਕੋਟ ਦੇ ਥਾਣਾ ਤਾਰਾਗੜ੍ਹ ਦੇ ਅਧੀਨ ਪੈਂਦੇ ਪਿੰਡ ਗੁਰਦਾਸਪੁਰ ਭਾਈਆਂ ਵਿਖੇ ਜ਼ਿਲ੍ਹਾ ਪੱਧਰ 'ਤੇ ਮਹਾਸ਼ਾ ਬਰਾਦਰੀ ਵਲੋਂ ਕੈਪਟਨ ਧਰਮ ਪਾਲ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿਚ ਜਨਰਲ ਸੈਕਟਰੀ ਸੁਰਿੰਦਰ ਬਕਨੌਰ ਤੇ ਐੱਸ. ਸੀ. ਮੋਰਚੇ ਤੋਂ ਰਾਕੇਸ਼ ਮਾਜਰਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਵਿਚ ਜ਼ਿਲ੍ਹਾ ਅਤੇ ਹਲਕਾ ਭੋਆ ਦੇ ਮਹਾਸ਼ਾ ਬਰਾਦਰੀ ਦੇ ਬੁੱਧੀਜੀਵੀ ਪਤਵੰਤੇ ਵਿਅਕਤੀ ਸ਼ਾਮਿਲ ਹੋਏ | ਪ੍ਰਧਾਨ ਕੈਪਟਨ ਰਮੇਸ਼ ਪਾਲ ਨੇ ਆਏ ਹੋਏ ਸੱਜਣਾਂ ਨਾਲ ਗੁਰੂ ਨਾਭਾ ਦਾਸ ਜੀ ਦੇ ਮੰਦਿਰ ਦੀ ਉਸਾਰੀ ਲਈ ਵਿਚਾਰ ਵਟਾਂਦਰਾ ਕੀਤਾ ਅਤੇ ਮੰਦਿਰ ਦੀ ਉਸਾਰੀ ਲਈ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ ਅਤੇ ਬਰਾਦਰੀ ਲਈ ਇਕਜੁੱਟ ਹੋ ਕੇ ਸਾਥ ਦੇਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਰਪੰਚ ਚੰਦਰ ਸ਼ੇਖਰ ਗੁਰਦਾਸਪੁਰ ਭਾਈਆਂ, ਧਰਮ ਜਾਗਰਨ ਤੋਂ ਪ੍ਰਵੀਨ, ਜਨਰਲ ਸੈਕਟਰੀ ਸੁਰਿੰਦਰ ਬਕਨੌਰ, ਰਾਕੇਸ਼ ਮਾਜਰਾ, ਚਮਨ ਲਾਲ ਖ਼ਿਆਲਾ, ਪਿ੍ੰਸੀਪਲ ਮਨਜੀਤ, ਰਾਜੇਸ਼ ਭਾਰਤੀ, ਜਗਦੀਸ਼ ਭੋਲਾ, ਕਰਤਾਰ ਚੰਦ, ਮਾਸਟਰ ਮਨੋਹਰ ਲਾਲ, ਨਰੇਸ਼ ਕੁਮਾਰ ਘਰੋਟਾ, ਮਨਜੀਤ ਸਿੰਘ ਤੇ ਰਮੇਸ਼ ਪਾਲ ਖੋਜਕੀ ਚੱਕ ਆਦਿ ਹਾਜ਼ਰ ਸਨ |