27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

14 ਨਵੰਬਰ ਨੂੰ ਸਿਰਫ਼ ਰਜਿਸਟਰਡ ਅਪਾਹਜਾਂ ਦੇ ਅੰਗਾਂ ਦਾ ਹੋਵੇਗਾ ਨਿਰੀਖਣ-ਡਾ: ਮੋਹਿਤ ਮਹਾਜਨ

ਅਜੀਤ ਡੈਸਕ 08-11-2025
ਗੁਰਦਾਸਪੁਰ, 7 ਨਵੰਬਰ (ਪੰਕਜ ਸ਼ਰਮਾ)- ਗੋਲਡਨ ਗਰੁੱਪ ਆਫ਼ ਇੰਸਟੀਚਿਊਟਸ ਅਤੇ ਸ੍ਰੀ ਸੱਤਿਆ ਸਾਈਾ ਸੇਵਾ ਸਮਿਤੀ ਗੁਰਦਾਸਪੁਰ ਦੇ ਸਹਿਯੋਗ ਨਾਲ ਪਿਛਲੇ 29 ਸਾਲ ਤੋਂ ਕਰਵਾਇਆ ਜਾ ਰਿਹਾ ਮੁਫ਼ਤ ਰਾਜ ਪੱਧਰੀ ਅਪੰਗਤਾ ਕੈਂਪ ਇਸ ਸਾਲ ਫਿਰ ਲਗਾਇਆ ਜਾ ਰਿਹਾ ਹੈ | ਕੈਂਪ ਬਾਰੇ ਜਾਣਕਾਰੀ ਦਿੰਦੇ ਹੋਏ ਗੋਲਡਨ ਗਰੁੱਪ ਆਫ਼ ਇੰਸਟੀਚਿਊਟਸ ਤੇ ਕੈਂਪ ਦੇ ਪ੍ਰੋਜੈਕਟ ਚੇਅਰਮੈਨ ਡਾ: ਮੋਹਿਤ ਮਹਾਜਨ ਨੇ ਦੱਸਿਆ ਕਿ ਇਸ ਸਾਲ ਵੀ ਸ੍ਰੀ ਸੱਤਿਆ ਸਾਈਾ ਬਾਬਾ ਦਾ 100ਵਾਂ ਜਨਮ ਦਿਨ ਬਹੁਤ ਉਤਸ਼ਾਹ ਨਾਲ ਮਨਾਇਆ ਜਾਵੇਗਾ | ਡਾ: ਮੋਹਿਤ ਮਹਾਜਨ ਨੇ ਦੱਸਿਆ ਕਿ ਰਜਿਸਟ੍ਰੇਸ਼ਨ 13 ਨਵੰਬਰ ਤੱਕ ਹੋਵੇਗੀ | ਇਸ ਤੋਂ ਬਾਅਦ ਡਾਕਟਰਾਂ ਦੀ ਇਕ ਟੀਮ 14 ਨਵੰਬਰ ਨੂੰ ਸਾਰੇ ਰਜਿਸਟਰਡ ਅਪੰਗ ਵਿਅਕਤੀਆਂ ਦੇ ਅੰਗਾਂ ਦਾ ਮੁਆਇਨਾ ਕਰੇਗੀ ਤੇ 23 ਨਵੰਬਰ ਨੂੰ ਸ੍ਰੀ ਸੱਤਿਆ ਸਾਈਾ ਬਾਬਾ ਦੀ ਜਨਮ ਵਰ੍ਹੇਗੰਢ ਮਨਾਉਣ ਵਾਲੇ ਮੁੱਖ ਸਮਾਗਮ 'ਚ ਸਾਰੇ ਅਪੰਗ ਵਿਅਕਤੀਆਂ ਨੂੰ ਬਨਾਵਟੀ ਅੰਗ ਲਗਾਏ ਜਾਣਗੇ | ਜ਼ਿਕਰਯੋਗ ਹੈ ਕਿ ਗੋਲਡਨ ਗਰੁੱਪ ਪਹਿਲਾਂ ਹੀ 29 ਕੈਂਪਾਂ ਰਾਹੀਂ 3057 ਅਪੰਗ ਵਿਅਕਤੀਆਂ ਨੂੰ ਬਨਾਵਟੀ ਅੰਗ ਲਗਵਾ ਕੇ ਆਤਮ ਨਿਰਭਰ ਬਣਾ ਚੁੱਕਿਆ ਹੈ |
ਪਿਛਲੀ ਖ਼ਬਰ ਐੱਸ.ਐੱਸ.ਐੱਮ. ਕਾਲਜ ਲਗਾਤਾਰ ਪੰਜਵੀਂ ਵਾਰ ਯੁਵਕ ਮੇਲੇ ਦਾ ਚੈਂਪੀਅਨ ਬਣਿਆ ਅਗਲੀ ਖ਼ਬਰ ਅਦਾਰਾ 'ਅਜੀਤ' ਨੇ ਹੜ੍ਹ ਪ੍ਰਭਾਵਿਤ ਲੋਕਾਂ ਦਾ ਡੱਟ ਕੇ ਸਾਥ ਦਿੱਤਾ : ਵਿਜੇ ਸੋਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।