ਬਟਾਲਾ, 7 ਨਵੰਬਰ (ਸਤਿੰਦਰ ਸਿੰਘ)- ਬੀਤੇ ਦਿਨੀਂ ਡਿਵਾਈਨ ਵਿਲ ਪਬਲਿਕ ਸਕੂਲ ਬਟਾਲਾ ਵਲੋਂ ਸਕੂਲ ਪ੍ਰਬੰਧਕ ਕਮੇਟੀ ਤੇ ਪਿ੍ੰਸੀਪਲ ਕੁਲਬੀਰ ਕੌਰ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਲਈ ਇਕ ਮਨੋਰੰਜਕ ਟੂਰ ਲਿਜਾਇਆ ਗਿਆ | ਇਹ ਟੂਰ ਜਲੰਧਰ ਦੇ ਪ੍ਰਸਿੱਧ ਡਰੀਮਲੈਂਡ ਐਮਿਊਜ਼ਮੈਂਟ ਪਾਰਕ ਲਿਜਾਇਆ ਗਿਆ | ਇਹ ਟੂਰ ਤੀਸਰੀ ਤੋਂ 10ਵੀਂ ਜਮਾਤ ਤੱਕ ਦੇ ਬੱਚਿਆਂ ਦਾ ਸੀ | ਸਕੂਲ ਦੇ 82 ਵਿਦਿਆਰਥੀ ਤੇ 6 ਅਧਿਆਪਕ ਸਕੂਲ ਬੱਸ ਰਾਹੀਂ ਸਵੇਰੇ 7:00 ਵਜੇ ਜਲੰਧਰ ਲਈ ਰਵਾਨਾ ਹੋਏ | ਡਰੀਮਲੈਂਡ ਪਹੁੰਚਣ ਉਪਰੰਤ ਸਾਰੇ ਵਿਦਿਆਰਥੀਆਂ ਨੇ ਵੱਖ-ਵੱਖ ਰਾਈਡਾਂ, ਵਾਟਰ ਪਾਰਕ ਤੇ ਵਾਟਰ ਸਲਾਇਡਾਂ ਦਾ ਭਰਪੂਰ ਆਨੰਦ ਮਾਣਿਆ | ਵਿਦਿਆਰਥੀਆਂ ਨੇ ਇਨ੍ਹਾਂ ਖੂਬਸੂਰਤ ਪਲਾਂ ਨੂੰ ਯਾਦ ਰੱਖਣ ਲਈ ਫ਼ੋਟੋ ਖਿਚਵਾਈਆਂ | ਇਸ ਮੌਕੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿਚ ਰਹਿਣ ਲਈ ਸੁਚੇਤ ਕੀਤਾ | ਟੂਰ ਦੀ ਵਾਪਸੀ 'ਤੇ ਸਾਰੇ ਬੱਚਿਆਂ ਨੇ ਡਾਂਸ ਕੀਤਾ ਤੇ ਖੁਸ਼ੀ-ਖੁਸ਼ੀ ਵਾਪਸ ਸਕੂਲ ਲਈ ਰਵਾਨਾ ਹੋਏ | ਸਕੂਲ ਪਹੁੰਚਣ 'ਤੇ ਪਿ੍ੰਸੀਪਲ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਟੂਰ ਪ੍ਰੋਗਰਾਮਾਂ ਨਾਲ ਬੱਚਿਆਂ ਨੂੰ ਨਵੇਂ ਤਜਰਬੇ ਪ੍ਰਾਪਤ ਹੁੰਦੇ ਹਨ | ਉਨ੍ਹਾਂ ਦਾ ਆਤਮ ਵਿਸ਼ਵਾਸ ਵਧਦਾ ਹੈ ਤੇ ਉਨ੍ਹਾਂ ਵਿਚ ਮਿਲ ਜੁਲ ਕੇ ਕੰਮ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ |