ਘੁਮਾਣ, 7 ਨਵੰਬਰ (ਬੰਮਰਾਹ)- ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਸੀਨੀਅਰ ਆਗੂ, ਬਾਬਾ ਕਾਲਾ ਮਹਿਰ ਸਪੋਰਟਸ ਕਲੱਬ ਸੰਧਵਾਂ ਬਰਿਆਰ, ਬਾਬਾ ਨਾਮਦੇਵ ਸਪੋਰਟਸ ਕਲੱਬ ਘੁਮਾਣ ਦੇ ਸਰਗਰਮ ਮੈਂਬਰ ਬਾਪੂ ਬਲਦੇਵ ਸਿੰਘ (80) ਪੁੱਤਰ ਪੂਰਨ ਸਿੰਘ ਪਿੰਡ ਬਰਿਆਰ ਨੇੜੇ ਘੁਮਾਣ ਦਾ ਬੀਤੀ ਕੱਲ੍ਹ ਦੇਰ ਸ਼ਾਮ ਅਚਨਚੇਤ ਦਿਹਾਂਤ ਹੋ ਗਿਆ ਸੀ | ਬਲਦੇਵ ਸਿੰਘ ਬਰਿਆਰ, ਹਰਜਿੰਦਰ ਸਿੰਘ ਬਰਿਆਰ ਯੂ.ਐਸ.ਏ. ਦੇ ਪਿਤਾ ਸਨ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਜਗਰੂਪ ਸਿੰਘ ਸ਼ਾਹਪੁਰ ਦੇ ਸਹੁਰਾ ਸਾਹਿਬ ਸਨ | ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਸਪੁੱਤਰ ਹਰਜਿੰਦਰ ਸਿੰਘ ਯੂ.ਐਸ.ਏ. ਦੇ ਵਿਦੇਸ਼ ਆਉਣ ਉਪਰੰਤ ਉਨ੍ਹਾਂ ਦੇ ਜੱਦੀ ਪਿੰਡ ਬਰਿਆਰ ਵਿਖੇ ਕੀਤਾ ਗਿਆ | ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਵਲੋਂ ਦਿੱਤੀ ਗਈ | ਇਸ ਦੁੱਖ ਦੀ ਘੜੀ ਵਿਚ ਬਾਬਾ ਕਾਲਾ ਮਹਿਰ ਸਪੋਰਟਸ ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ ਰਾਣਾ ਸੰਧਵਾਂ, ਜਸਬੀਰ ਸਿੰਘ ਜੱਸ ਸੰਧਵਾਂ, ਗੁਰਨਾਮ ਸਿੰਘ ਅਠਵਾਲ ਪ੍ਰਧਾਨ ਬਾਬਾ ਨਾਮਦੇਵ ਸਪੋਰਟਸ ਕਲੱਬ ਘੁਮਾਣ, ਗੁਰਬਿੰਦਰ ਸਿੰਘ ਬੱਬੀ ਸਾਬਕਾ ਸਰਪੰਚ, ਬਲਜੀਤ ਸਿੰਘ ਪੰਡੋਰੀ ਵਰਕਸ ਮੈਨੇਜਰ, ਲੈਕਚਰਾਰ ਗੁਰਨਾਮ ਸਿੰਘ ਮੰਡ, ਰਾਜਨਬੀਰ ਸਿੰਘ ਘੁਮਾਣ, ਰਣਜੀਤ ਸਿੰਘ ਰਾਣਾ ਬਰਿਆਰ, ਜਥੇਦਾਰ ਕਸ਼ਮੀਰ ਸਿੰਘ ਬਰਿਆਰ, ਮਨਜਿੰਦਰਪਾਲ ਸਿੰਘ ਮੰਨਾ ਬਰਿਆਰ, ਕੁਲਬੀਰ ਸਿੰਘ ਸੰਧਵਾਂ, ਸਤਵਿੰਦਰ ਸਿੰਘ ਸੰਧਵਾਂ, ਹਰਮੀਤ ਸਿੰਘ ਸੰਧੂ ਸਾਬਕਾ ਸਰਪੰਚ, ਝਿਰਮਲ ਸਿੰਘ ਸੰਧਵਾਂ, ਸਿਕੰਦਰ ਸਿੰਘ, ਜਤਿੰਦਰ ਸਿੰਘ ਰਵਾਲ, ਜੋਗਿੰਦਰ ਸਿੰਘ ਮੰਤਰੀ ਪੱਬਾਂਰਾਲੀ, ਦਲਜੀਤ ਸਿੰਘ ਕੋਟਲੀ, ਰਾਜਾ ਦਾਲਮ, ਗੁਰਇਕਬਾਲ ਸਿੰਘ ਸ਼ੇਰਾ, ਗੁਰਦੇਵ ਸਿੰਘ ਸ਼ਾਹਪੁਰ, ਹਰਿਸਿਮਰਨ ਸਿੰਘ ਵੈਰੋਕੇ, ਬਲਜੀਤ ਸਿੰਘ ਖੰਨਾ, ਗੋਰਾ ਗੁਰਚੱਕ, ਪ੍ਰਦੀਪ ਸਿੰਘ ਆੜ੍ਹਤੀ, ਜਸਵੰਤ ਸਿੰਘ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਬਰ, ਸੁਖਜਿੰਦਰ ਸਿੰਘ ਨੀਟਾ, ਵਿਲੀਅਮ ਮਸੀਹ, ਬਾਗ ਸਿੰਘ ਹਵੇਲੀਆਂ, ਸੁਖਪਾਲ ਸਿੰਘ ਸ਼ਾਹਪੁਰ, ਜਸਬੀਰ ਸਿੰਘ ਜੱਸ ਸੰਧਵਾਂ, ਅਮਰੀਕ ਸਿੰਘ ਊਧਨਵਾਲ, ਗੁਰਪ੍ਰੀਤ ਸਿੰਘ ਥਾਣੇਦਾਰ, ਰੁਪਿੰਦਰਪਾਲ ਸਿੰਘ ਲਾਲੀ, ਕਵਲਜੀਤ ਸਿੰਘ ਪੱਡਾ, ਸਨੀ ਪੱਡਾ, ਕੁਲਵੰਤ ਸਿੰਘ ਲੰਬੜਦਾਰ ਬਰਿਆਰ, ਬਾਬਾ ਨਿਰਮਲ ਸਿੰਘ ਹਜ਼ੂਰ ਸਾਹਿਬ, ਜਤਿੰਦਰ ਸਿੰਘ ਜੈਲਦਾਰ ਟਕਾਪੁਰ, ਹਰਜਿੰਦਰ ਸਿੰਘ ਦਕੋਹਾ ਰਵੀ ਦਕੋਹਾ, ਜਤਿੰਦਰ ਸਿੰਘ ਜੈਲਦਾਰ, ਬਲਜਿੰਦਰ ਸਿੰਘ ਬੋਪਾਰਾਏ, ਪਲਵਿੰਦਰ ਸਿੰਘ ਮੁਨੀਮ ਆਦਿ ਵਲੋਂ ਪਹੁੰਚ ਕੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |