26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਕਿਸਾਨਾਂ ਨੰੂ ਕੀਟ ਨਾਸ਼ਕਾਂ ਬਾਰੇ ਜਾਣਕਾਰੀ ਦਿੱਤੀ

ਅਜੀਤ ਡੈਸਕ 08-11-2025
ਸ਼ਾਹਪੁਰ ਕੰਢੀ, 7 ਨਵੰਬਰ (ਰਣਜੀਤ ਸਿੰਘ)- ਕੰਢੀ ਇਲਾਕੇ ਦੇ ਕਿਸਾਨਾਂ ਨੰੂ ਹਾੜੀ ਦੀਆਂ ਫਸਲਾਂ ਨੰੂ ਲੱਗਣ ਵਾਲੀਆਂ ਬਿਮਾਰੀਆਂ ਤੇ ਉਨ੍ਹਾਂ ਦੀ ਰੋਕਥਾਮ ਲਈ ਵਰਤੇ ਜਾਣ ਵਾਲੇ ਕੀਟ ਨਾਸ਼ਕਾਂ ਦੀ ਜਾਣਕਾਰੀ ਦੇਣ ਦੇ ਮੰਤਵ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ ਘੋਹ ਵਲੋਂ ਇੰਚਾਰਜ ਡਾ: ਰਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਪਿੰਡ ਵਿਰਕੁਲੀ ਵਿਖੇ ਸਿਖਲਾਈ ਕਮ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿਚ ਡਾ: ਮਨੂ ਤਿਆਗੀ ਨੇ ਕਿਸਾਨਾਂ ਨੰੂ ਕਣਕ ਤੋਂ ਇਲਾਵਾ ਫਲਾਂ, ਸਬਜ਼ੀਆਂ ਤੇ ਖੁੰਬਾਂ ਆਦਿ ਦੀ ਖੇਤੀਬਾੜੀ ਪ੍ਰਤੀ ਚਾਨਣਾ ਪਾਇਆ | ਫਸਲਾਂ ਤੇ ਫਲ, ਸਬਜ਼ੀਆਂ ਦੀ ਚੰਗੀ ਪੈਦਾਵਾਰ ਕਰਨ ਲਈ ਸਮੇਂ-ਸਮੇਂ ਸਿਰ ਵਰਤੇ ਜਾਂਦੇ ਕੀਟ ਨਾਸ਼ਕਾਂ ਦੀ ਮਹੱਤਤਾ 'ਤੇ ਚਰਚਾ ਕੀਤੀ ਗਈ | ਇਸ ਤੋਂ ਇਲਾਵਾ ਡਾ: ਸੁਰਿੰਦਰ ਸਿੰਘ ਨੇ ਬੱਕਰੀ ਪਾਲਨ ਅਤੇ ਡੇਅਰੀ ਫਾਰਮਿੰਗ ਬਾਰੇ ਜਾਣਕਾਰੀ ਦਿੱਤੀ | ਡਾ: ਸੀਮਾ ਨੇ ਕਿਸਾਨਾਂ ਨੰੂ ਦੱਸਿਆ ਕਿ ਫਸਲ ਬੀਜਣ ਤੋਂ ਪਹਿਲਾਂ ਮਿੱਟੀ ਦੀ ਪਰਖ ਜ਼ਰੂਰ ਕਰਵਾਓ | ਡਾਕਟਰਾਂ ਦੀ ਟੀਮ ਨੇ ਕਿਸਾਨਾਂ ਨਾਲ ਖੇਤਾਂ ਦਾ ਦੌਰਾ ਕਰਕੇ ਕੀੜਿਆਂ ਦੀ ਪਹਿਚਾਣ ਕਰਵਾਈ ਤੇ ਉਨ੍ਹਾਂ ਦੀ ਰੋਕਥਾਮ ਲਈ ਕੀਟ ਨਾਸ਼ਕਾਂ ਦੀ ਜਾਣਕਾਰੀ ਦਿੱਤੀ |
ਪਿਛਲੀ ਖ਼ਬਰ ਐੱਸ.ਐੱਮ.ਡੀ.ਆਰ.ਐੱਸ.ਡੀ. ਕਾਲਜ ਦੇ ਪੋਸਟ ਗ੍ਰੈਜੂਏਟ ਵਿਭਾਗ ਵਲੋਂ ਫਰੈਸ਼ਰ ਪਾਰਟੀ ਅਗਲੀ ਖ਼ਬਰ ਭਾਸ਼ਨ ਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।