26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਐੱਸ.ਐੱਮ.ਡੀ.ਆਰ.ਐੱਸ.ਡੀ. ਕਾਲਜ ਦੇ ਪੋਸਟ ਗ੍ਰੈਜੂਏਟ ਵਿਭਾਗ ਵਲੋਂ ਫਰੈਸ਼ਰ ਪਾਰਟੀ

ਅਜੀਤ ਡੈਸਕ 08-11-2025
ਪਠਾਨਕੋਟ, 7 ਨਵੰਬਰ (ਸੰਧੂ)-ਐੱਸ.ਐੱਮ.ਡੀ.ਆਰ.ਐਸ.ਡੀ. ਕਾਲਜ ਦੇ ਪੋਸਟ ਗ੍ਰੈਜੂਏਟ ਵਿਭਾਗ ਦੇ ਵਿਦਿਆਰਥੀਆਂ ਵਲੋਂ ਇਕ ਫਰੈਸ਼ਰ ਪਾਰਟੀ ਕਰਵਾਈ ਗਈ | ਪਿ੍ੰਸੀਪਲ ਜੇ.ਸੀ. ਕਟੋਚ ਨੇ ਸ਼ਮਾ ਰੌਸ਼ਨ ਕਰਕੇ ਸਮਾਗਮ ਦਾ ਉਦਘਾਟਨ ਕੀਤਾ ਤੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਵਿਦਿਆਰਥੀਆਂ ਨੇ ਸੋਲੋ ਡਾਂਸ, ਗਰੁੱਪ ਡਾਂਸ, ਮਿਊਜ਼ੀਕਲ ਚੇਅਰ, ਭੰਗੜਾ ਤੇ ਗੀਤਾਂ ਸਮੇਤ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ | ਪ੍ਰੋਗਰਾਮ ਵਿਚ ਐੱਮ.ਐਸ.ਸੀ. ਕੈਮਿਸਟਰੀ ਦੀ ਤਨੂ ਸ਼ਰਮਾ ਨੂੰ ਮਿਸ ਫਰੈਸ਼ਰ, ਜਸਮੀਤ ਕੌਰ ਨੂੰ ਮਿਸ ਬਿਊਟੀਫੁੱਲ, ਐੱਮ.ਐਸ.ਸੀ. ਫਿਜ਼ਿਕਸ ਦੀ ਕਨਿਕਾ ਨੂੰ ਮਿਸ ਫਰੈਸ਼ਰ, ਰਜਤ ਨੂੰ ਮਿਸਟਰ ਫਰੈਸ਼ਰ, ਐੱਮ.ਐਸ.ਸੀ. ਮੈਥਸ ਦੀ ਦਿਲਾ ਸ਼ਰਮਾ ਨੂੰ ਮਿਸ ਫਰੈਸ਼ਰ ਤੇ ਕਰਨ ਨੂੰ ਮਿਸਟਰ ਫਰੈਸ਼ਰ ਦਾ ਤਾਜ ਪਹਿਨਾਇਆ ਗਿਆ | ਪਿ੍ੰਸੀਪਲ ਜੇ.ਸੀ. ਕਟੋਚ ਨੇ ਉਨ੍ਹਾਂ ਨੂੰ ਸੈਸ਼ੇ ਤੇ ਤਾਜ ਨਾਲ ਸਨਮਾਨਿਤ ਕੀਤਾ | ਕਾਲਜ ਦੇ ਆਜੀਵਨ ਪ੍ਰਧਾਨ ਡਾ: ਚੌਧਰੀ ਰਾਜੇਸ਼ਵਰ ਸਿੰਘ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਆਉਣ ਵਾਲੀਆਂ ਪ੍ਰੀਖਿਆਵਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਡਾ: ਰੰਮੀ ਸੈਣੀ, ਪ੍ਰੋ: ਅਨੀਤਾ, ਡਾ: ਸੰਦੀਪ, ਡਾ: ਸੁਨੀਲ, ਪ੍ਰੋ: ਰੋਹਨ, ਪ੍ਰੋ: ਪਿੰਕੀ, ਪ੍ਰੋ: ਸਾਂਚੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡਾ. ਵਿਜੇ ਕੁਮਾਰ ਨੇ ਡਿਪਟੀ ਡਾਇਰੈਕਟਰ ਪਸ਼ੂ ਪਾਲਨ ਵਿਭਾਗ ਪਠਾਨਕੋਟ ਦਾ ਚਾਰਜ ਸੰਭਾਲਿਆ ਅਗਲੀ ਖ਼ਬਰ ਕਿਸਾਨਾਂ ਨੰੂ ਕੀਟ ਨਾਸ਼ਕਾਂ ਬਾਰੇ ਜਾਣਕਾਰੀ ਦਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।