ਪਠਾਨਕੋਟ, 7 ਨਵੰਬਰ (ਸੰਧੂ)- ਸ੍ਰੀਮਤੀ ਰਮਾ ਚੋਪੜਾ ਸਨਾਤਨ ਧਰਮ ਕੰਨਿਆ ਮਹਾਂਵਿਦਿਆਲਿਆ ਦੀਆਂ ਵਿਦਿਆਰਥਣਾਂ ਨੇ ਨਸ਼ਿਆਂ ਦੀ ਦੁਰਵਰਤੋਂ ਤੇ ਇਸ ਦੇ ਪ੍ਰਭਾਵਾਂ ਬਾਰੇ ਇਕ ਭਾਸ਼ਣ ਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ | ਇਸ ਮੁਕਾਬਲੇ ਵਿਚ ਵਿਦਿਆਰਥਣਾਂ ਨੇ ਨਸ਼ਿਆਂ ਦੀ ਦੁਰਵਰਤੋਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ, ਜਦੋਂ ਕਿ ਪਹਿਲੇ ਪੋਸਟਰ ਮੁਕਾਬਲੇ ਵਿਚ ਵਿਦਿਆਰਥਣਾਂ ਨੇ ਨਸ਼ਿਆਂ ਦੀ ਦੁਰਵਰਤੋਂ ਦੇ ਮਾੜੇ ਪ੍ਰਭਾਵਾਂ ਨੂੰ ਦਰਸਾਉਂਦੇ ਪੋਸਟਰ ਬਣਾਏ | ਇਸ ਪ੍ਰੋਗਰਾਮ ਦੀ ਅਗਵਾਈ ਪ੍ਰੋਜੈਕਟ ਅਫ਼ਸਰ ਪ੍ਰੋ: ਪਿ੍ਅੰਕਾ ਚੁੱਘ ਨੇ ਕੀਤੀ | ਮੁਕਾਬਲੇ ਵਿਚ ਜੇਤੂਆਂ ਨੂੰ ਇਨਾਮ ਵੰਡੇ ਗਏ ਜਿਸ ਵਿਚ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਡਾ: ਸ਼ੋਭਾ ਪਰਾਸ਼ਰ ਨੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਪ੍ਰੋ: ਗੁਰਮੀਤ ਕੌਰ, ਪ੍ਰੋ. ਰੀਤੀ ਮਹਾਜਨ, ਪ੍ਰੋ. ਰਿੱਕੀ ਬਾਲਾ, ਪ੍ਰੋ. ਮਨੋਜ ਗੁਪਤਾ, ਪ੍ਰੋ. ਸੋਨਾਲੀ, ਪ੍ਰੋ ਸਰਬਜੀਤ ਕੌਰ, ਪ੍ਰੋ. ਰਣਜੀਤ ਕੌਰ, ਪ੍ਰੋ. ਰਸ਼ਮੀ, ਪ੍ਰੋ. ਨੀਰੂ, ਅਨਾਮਿਕਾ, ਪ੍ਰੋ. ਹਰਪ੍ਰੀਤ, ਪ੍ਰੋ. ਹੇਮਾ, ਪ੍ਰੋ. ਈਸ਼ਾ, ਕਾਜਲ, ਪ੍ਰੋ: ਰਜਨੀ ਮੌਜੂਦ ਸਨ |