ਬਟਾਲਾ, 6 ਨਵੰਬਰ (ਸਤਿੰਦਰ ਸਿੰਘ)- ਸਥਾਨਕ ਐੱਸ.ਐੱਲ. ਬਾਵਾ ਡੀ.ਏ.ਵੀ. ਕਾਲਜ ਬਟਾਲਾ ਦੇ ਪਿ੍ੰਸੀਪਲ ਪ੍ਰੋ. (ਡਾ.) ਵਰਿੰਦਰ ਭਾਟੀਆ ਦੀ ਯੋਗ ਅਗਵਾਈ ਤੇ ਸੱਭਿਆਚਾਰਕ ਗਤੀਵਿਧੀਆਂ (ਈ.ਸੀ.ਏ.) ਦੇ ਡੀਨ ਡਾ. ਗੁਰਵੰਤ ਸਿੰਘ ਦੀ ਨਿਗਰਾਨੀ ਹੇਠ ਕਾਲਜ ਨੇ 'ਬੀ-ਜ਼ੋਨਲ ਜੀ.ਐੱਨ.ਡੀ.ਯੂ. ਯੂਥ ਫੈਸਟੀਵਲ-2025' 'ਚ ਸ਼ਾਨਦਾਰ ਪ੍ਰਦਰਸ਼ਨ ਨਾਲ ਚੈਂਪੀਅਨ ਟਰਾਫੀ ਜਿੱਤ ਕੇ ਇਤਿਹਾਸ ਰਚਿਆ | ਇਸ ਮੌਕੇ ਸਥਾਨਕ ਪ੍ਰਬੰਧਕੀ ਮੈਂਬਰ ਸ੍ਰੀ ਵਿਨੋਦ ਸਚਦੇਵਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਫੈਸਟੀਵਲ ਵਿਚ ਹੋਏ ਵੱਖ-ਵੱਖ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਵਾਦ-ਵਿਵਾਦ, ਰੰਗੋਲੀ, ਫੈਂਸੀ ਡਰੈੱਸ, ਭਾਸ਼ਣ ਤੇ ਕਾਰਟੂਨਿੰਗ ਵਿਚ ਪਹਿਲਾ, ਸਵੈ-ਰਚਿਤ ਕਵਿਤਾ, ਪੋਸਟਰ ਬਣਾਉਣ ਵਿਚ ਦੂਜਾ ਅਤੇ ਲਾਈਟ ਵੋਕਲ ਇੰਡੀਅਨ (ਗੀਤ) ਵਿਚ ਤੀਜਾ ਸਥਾਨ ਪ੍ਰਾਪਤ ਕੀਤਾ | ਪਿ੍ੰਸੀਪਲ ਪ੍ਰੋ. ਡਾ. ਵਰਿੰਦਰ ਭਾਟੀਆ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਈ.ਸੀ.ਏ. ਟੀਮ ਦੇ ਇੰਚਾਰਜ ਡਾ. ਗੁਰਵੰਤ ਵੀ ਮੌਜੂਦ ਸਨ | ਉਨ੍ਹਾਂ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਭਵਿੱਖ ਵਿਚ ਹੋਰ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ | ਈ.ਸੀ.ਏ. ਟੀਮ ਦੇ ਮੈਂਬਰਾਂ ਪ੍ਰੋ. ਅਮਨਦੀਪ (ਇਤਿਹਾਸ), ਡਾ. ਰੂਪ ਕਿਰਨਪ੍ਰੀਤ ਕੌਰ , ਪ੍ਰੋ. ਸੁਮਨਪ੍ਰੀਤ ਕੌਰ, ਡਾ. ਗੁਰਪ੍ਰੀਤ ਸਿੰਘ, ਡਾ. ਵਿਨੀਤ ਕੁਮਾਰ, ਡਾ. ਸਰੋਜ ਬਾਲਾ ਤੇ ਡਾ. ਨਵੀਨ ਚੰਦ ਨੇ ਵਿਦਿਆਰਥੀਆਂ ਨੂੰ ਮੁਕਾਬਲਿਆਂ ਲਈ ਤਿਆਰ ਕਰਨ 'ਚ ਬਹੁਮੁੱਲਾ ਯੋਗਦਾਨ ਪਾਇਆ |